ਪੱਤਰ ਪ੍ਰੇਰਕ
ਮਾਨਸਾ, 21 ਅਗਸਤ
ਕੁੱਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਪੱਧਰੀ ਇਜਲਾਸ ਦੌਰਾਨ ਦੇ ਉਦਘਾਟਨ ਕਰਦਿਆਂ ਜਰਨਲ ਸਕੱਤਰ ਮੇਜਰ ਸਿੰਘ ਪੂਨਾਵਾਲਾ ਨੇ ਕਿਹਾ ਕਿ ਡੇਢ ਸਾਲ ਲੰਮਾ ਚੱਲੇ ਇਤਿਹਾਸਕ ਕਿਸਾਨੀ ਅੰਦੋਲਨ ਸਦਕਾ ਭਾਰਤ ਦਾ ਹਰ ਤਬਕਾ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲੱਗਿਆ ਹੈ ਅਤੇ ਲੋਕਤੰਤਰੀ ਪ੍ਰਣਾਲੀ ਮਜ਼ਬੂਤ ਹੋਣ ਵਾਲੇ ਪਾਸੇ ਜਾਣ ਦੀਆਂ ਉਮੀਦਾਂ ਬੱਝੀਆਂ ਹਨ। ਸਭਾ ਦਾ ਇਹ ਇਜਲਾਸ ਪਿੰਡ ਕੋਟਧਰਮੂ ਵਿੱਚ ਚਾਰ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਹਰਨੇਕ ਸਿੰਘ ਖੀਵਾ, ਸਾਧੂ ਸਿੰਘ ਰਾਮਾਨੰਦੀ, ਦਰਸ਼ਨ ਸਿੰਘ ਧਲੇਵਾ ਅਤੇ ਰਾਜਿੰਦਰ ਸਿੰਘ ਹੀਰੇਵਾਲਾ ਦੀ ਪ੍ਰਧਾਨਗੀ ਹੇਠ ਹੋਇਆ। ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ‘ਆਪ’ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਂਗ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਇਸ ਮੌਕੇ ਮਤਾ ਪਾਸ ਕਰਕੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਤੇ ਲੰਪੀ ਸਕਿਨ ਕਾਰਨ ਮਰ ਰਹੇ ਪਸ਼ੂਆਂ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਜਲਾਸ ਦੇ ਹਾਊਸ ਵਿੱਚ ਪਿਛਲੇ ਕੰਮਾਂ ਦੀ ਰਿਪੋਰਟ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ ਨੇ ਪੇਸ਼ ਕੀਤੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਚੁਣੀ 23 ਮੈਂਬਰੀ ਜ਼ਿਲ੍ਹਾ ਕਮੇਟੀ ਵਿੱਚ ਰਾਜਿੰਦਰ ਸਿੰਘ ਹੀਰੇਵਾਲਾ ਪ੍ਰਧਾਨ, ਬਲਦੇਵ ਬਾਜੇਵਾਲਾ ਸਕੱਤਰ, ਸਾਧੂ ਸਿੰਘ ਰਾਮਾਨੰਦੀ ਖ਼ਜ਼ਾਨਚੀ, ਹਰਨੇਕ ਸਿੰਘ ਖੀਵਾ, ਕਰਨੈਲ ਸਿੰਘ ਭੀਖੀ, ਜਸਵੰਤ ਸਿੰਘ ਬੀਰੋਕੇ, ਬਲਵਿੰਦਰ ਕੋਟਧਰਮੂ, ਲਾਭ ਭੰਮੇ, ਦਰਸ਼ਨ ਸਿੰਘ ਧਲੇਵਾ ਮੀਤ ਪ੍ਰਧਾਨ, ਸਵਰਨਜੀਤ ਦਲਿਓ, ਬਲਦੇਵ ਸਿੰਘ ਉੱਡਤ, ਜਲੌਰ ਕੋਟਧਰਮੂ, ਨਿਰਮਲ ਸਿੰਘ ਬੱਪੀਆਣਾ, ਬੇਅੰਤ ਸਿੰਘ ਖੀਵਾ, ਹਰਜਿੰਦਰ ਬਰੇਟਾ ਜੁਆਇੰਟ ਸਕੱਤਰ, ਜਰਨੈਲ ਸਿੰਘ ਹੀਰੇਵਾਲਾ, ਗੁਰਪਿਆਰ ਫੱਤਾ, ਬਿੱਕਰ ਸਿੰਘ ਮਾਖਾ, ਜਸਮੇਲ ਅਤਲਾ ਅਤੇ ਜੀਤ ਸਿੰਘ ਗੁਰਨੇ ਚੁਣੇ ਗਏ।
ਬੁਰਜ ਢਿੱਲਵਾਂ ਇਕਾਈ ਦੇ ਅਹੁਦੇਦਾਰ ਚੁਣੇ
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਮਾਨਸਾ ਬਲਾਕ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਪਿੰਡ ਇਕਾਈ ਦੀ ਚੋਣ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਪ੍ਰਧਾਨ ਭਜਨ ਸਿੰਘ, ਮੀਤ ਪ੍ਰਧਾਨ ਰਾਜਾ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਸਾਧੂ ਸਿੰਘ, ਖ਼ਜ਼ਾਨਚੀ ਮਿੱਠੂ ਸਿੰਘ, ਪ੍ਰੈੱਸ ਸਕੱਤਰ ਗਮਦੂਰ ਸਿੰਘ, ਸੰਗਠਨ ਸਕੱਤਰ ਤਾਰਾ ਸਿੰਘ, ਮੈਂਬਰ ਅਮਰੀਕ ਸਿੰਘ, ਕੇਹਰ ਸਿੰਘ, ਸਤਨਾਮ ਸਿੰਘ, ਨੇਕ ਸਿੰਘ, ਬਲਕਰਨ ਸਿੰਘ, ਬਿੱਕਰ ਸਿੰਘ, ਰਣਜੀਤ ਸਿੰਘ, ਇਕਬਾਲ ਸਿੰਘ, ਸਤਨਾਮ ਸਿੰਘ ਅਤੇ ਬਲਵੀਰ ਵੀਰੀ ਨੂੰ ਚੁਣਿਆ ਗਿਆ।