ਪੱਤਰ ਪ੍ਰੇਰਕ
ਭਗਤਾ ਭਾਈ, 22 ਨਵੰਬਰ
ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਮਲੂਕਾ ਦੀਆਂ ਵਿਦਿਆਰਥਣਾਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪੁਰਬ ਦੇ ਸਬੰਧ ਵਿੱਚ (ਸੈਸ਼ਨ 2020-21) ਕਰਵਾਈਆਂ ਗਤਿਵਿਧੀਆਂ ਦੌਰਾਨ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਆਰਟ ਐਂਡ ਕਰਾਫਟ ਟੀਚਰ ਨਵਨੀਤ ਕੌਰ ਭਗਤਾ ਨੇ ਦੱਸਿਆ ਕਿ ਪੇਂਟਿੰਗ ਮੁਕਾਬਲੇ ’ਚ ਸੁਮਨਦੀਪ ਕੌਰ ਨੇ ਜ਼ਿਲ੍ਹੇ ’ਚੋਂ ਪਹਿਲਾ, ਗੁਰਲੀਨ ਕੌਰ ਨੇ ਦੂਜਾ, ਅਮਰਵੀਰ ਕੌਰ ਨੇ ਤੀਜਾ, ਕਵਿਤਾ ਮੁਕਾਬਲੇ ’ਚ ਵੀਰਪਾਲ ਕੌਰ ਨੇ ਪਹਿਲਾ ਤੇ ਹਰਜੋਤਪਾਲ ਕੌਰ ਨੇ ਭਾਸ਼ਣ ਮੁਕਾਬਲੇ ’ਚ ਚੌਥਾ ਸਥਾਨ ਹਾਸਲ ਕੀਤਾ।