ਭਗਤਾ ਭਾਈ: ਟਰੱਕ ਯੂਨੀਅਨ ਭਗਤਾ ਭਾਈ ਵਿੱਚ ਯੂਨੀਅਨ ਦੇ ਅਪਰੇਟਰਾਂ ਨੂੰ ਸਾਲ 2020 ਦੇ ਝੋਨੇ ਦੇ ਸੀਜ਼ਨ ਦਾ ਕਰੀਬ 8 ਲੱਖ ਰੁਪਏ ਦਾ ਮੁਨਾਫਾ ਵੰਡਿਆ ਗਿਆ। ਮੁਨਾਫ਼ਾ ਵੰਡਣ ਦੀ ਰਸਮ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਮਾਨ ਤੇ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਕੀਤੀ। ਪ੍ਰਧਾਨ ਇੰਦਰਜੀਤ ਮਾਨ ਨੇ ਦੱਸਿਆ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਿਰਦੇਸ਼ਾਂ ਅਨੁਸਾਰ ਟਰੱਕ ਯੂਨੀਅਨ ਭਗਤਾ ਭਾਈ ਵਿੱਚ ਪੀਣ ਯੋਗ ਪਾਣੀ ਦੀ ਸਹੂਲਤ ਲਈ 1.50 ਲੱਖ ਦਾ ਆਰਓ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਟਰੱਕ ਯੂਨੀਅਨ ਦੀ ਚਾਰਦੀਵਾਰੀ ਤੇ ਗੇਟ ਦੀ ਮੁਰੰਮਤ, ਇੰਟਰਲਾਕ ਟਾਈਲਾਂ ਤੇ ਹੋਰ ਕਾਰਜਾਂ ਉੱਪਰ 5 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਵਿਜੇ ਪੱਪੂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਪਰਮਜੀਤ ਬਿਦਰ, ਹਰਿੰਦਰ ਬਰਾੜ, ਲਖਵੀਰ ਲੱਖਾ, ਰਕੇਸ਼ ਭਾਈਰੂਪਾ, ਇੰਦਰਜੀਤ ਮਹੇਸ਼ਵਰੀ, ਸੁਖਚੈਨ ਮੁੰਦਰੀ, ਹਰਦੀਪ ਦੀਪਾ ਹਾਜ਼ਰ ਸਨ। -ਪੱਤਰ ਪ੍ਰੇਰਕ