ਪੱਤਰ ਪ੍ਰੇਰਕ
ਬਰੇਟਾ, 16 ਮਈ
ਬਿੱਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਵਿਸ਼ਵ ਪ੍ਰਸਿੱਧ ਸੰਸਥਾ ਨਰਾਇਣ ਸੇਵਾ ਸੰਸਥਾਨ ਉਦੇਪੁਰ ਦੇ ਸਹਿਯੋਗ ਨਾਲ ਦੋ ਦਿਨਾਂ ਅਧੁਨਿਕ ਬਣਾਉਟੀ ਅੰਗ ਵੰਡ ਕੈਂਪ ਗੁੁਰਦੁਆਰਾ ਜੰਡਸਰ ਸਾਹਿਬ, ਬਹਾਦਰਪੁਰ ਵਿੱਚ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਨਰਾਇਣ ਸੇਵਾ ਸੰਸਥਾ ਦੇ ਮਧੂ ਸੂਧਨ ਅਤੇ ਬਿੱਗ ਹੋਪ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਗਲਾ ਨੇ ਦੱਸਿਆ ਕਿ ਅੱੱਜ 247 ਵਿਅਕਤੀਆਂ ਦੇ ਆਧੁਨਿਕ ਬਣਾਉਟੀ ਅੰਗ ਲਗਾਏ ਗਏ ਹਨ ਅਤੇ 47 ਵਿਅਕਤੀਆਂ ਦਾ ਉਦੇਪੁਰ ਵਿੱਚ ਸਫਲ ਆਪ੍ਰੇਸ਼ਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਜਿਹੇ ਉਪਰਾਲੇ ਇਲਾਕੇ ਲਈ ਵਰਦਾਨ ਹਨ ਅਤੇ ਅਜਿਹੇ ਕੈਂਪ ਹਰ ਥਾਂ ਤੇ ਲੱਗਣੇ ਚਾਹੀਦੇ ਹਨ ਤਾਂ ਜੋ ਲੋੜਵੰਦਾ ਦੀ ਮੱਦਦ ਹੋ ਸਕੇ। ਡਾਕਟਰਾਂ ਦੀ ਟੀਮ ਵਿੱਚ ਅਖਿਲੇਸ਼ ਅਗਨੀਹੋਤਰੀ, ਡਾ ਨੇਹਾ ਅਗਨੀਹੋਤਰੀ, ਨਰੇਸ਼ ਚੰਦਰ ਵੈਸ਼ਨਵ ਅਤੇ ਉੱਤਮ ਦੇ ਕਰਮਕਰ ਸ਼ਾਮਲ ਸਨ।