ਭਗਤਾ ਭਾਈ: ਪਿੰਡਾਂ ਦੇ ਵਿਕਾਸ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਬਣਾਏ ਗਏ ਐੱਨ.ਆਰ.ਆਈ. ਮੰਚ ਵਲੋਂ ਪਿੰਡ ਮਲੂਕਾ ਵਿੱਚ 20 ਲੋੜਵੰਦਾਂ ਨੂੰ ਪੈਨਸ਼ਨਾਂ ਵੰਡਣ ਤੋਂ ਇਲਾਵਾ 4 ਗਰੀਬ ਲੜਕੀਆਂ ਦੇ ਵਿਆਹ ਲਈ 82 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਮੰਚ ਵੱਲੋਂ ਪਿੰਡ ਕੋਠਾਗੁਰੂ ਦੇ ਇਕ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਵੀ ਦਿੱਤਾ ਗਿਆ। ਮੰਚ ਦੇ ਆਗੂ ਸੁਖਜਿੰਦਰ ਸਿੰਘ ਬਬਲਾ ਮਲੂਕਾ (ਅਮਰੀਕਾ) ਤੇ ਲੋਕ ਗਾਇਕ ਹਰਪ੍ਰੀਤ ਢਿੱਲੋਂ ਨੇ ਦੱਸਿਆ ਕਿ ਪਿੰਡ ਮਲੂਕਾ ਦੇ 20 ਲੋੜਵੰਦਾਂ ਲਈ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕੀਤੀ ਗਈ ਹੈ। -ਪੱਤਰ ਪ੍ਰੇਰਕ