ਰਵਿੰਦਰ ਰਵੀ
ਬਰਨਾਲਾ, 18 ਅਪਰੈਲ
ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਬਾਂਸਲ ਨੇ ਅੱਜ ਰਸਮੀ ਤੌਰ ’ਤੇ ਦਸਤਖਤ ਕਰਕੇ ਮੀਤ ਪ੍ਰਧਾਨ ਵਜੋਂ ਚਾਰਜ ਸੰਭਾਲ ਲਿਆ। ਮੰਡੀ ਦੇ ਪਤਵੰਤਿਆਂ ਦੇ ਵੱਡੇ ਇਕੱਠ ਵਿੱਚ ਵਾਰਡ ਦੇ 13 ਕੌਂਸਲਰਾਂ ਵਿਚੋਂ 10 ਕੌਂਸਲਰ ਹਾਜ਼ਰ ਸਨ ਜਦਕਿ ਰਾਜਿੰਦਰਪਾਲ ਰਾਜੀ ਤੇ ਅਜੇ ਕੁਮਾਰ ਦੋਵੇਂ ਕਾਂਗਰਸ ਕਮੇਟੀ ਮੈਂਬਰ ਅਤੇ ਗੌਰਵ ਕੁਮਾਰ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਗੈਰਹਾਜ਼ਰ ਰਹੇ। ਨਗਰ ਕੌਂਸਲ ਦੀ ਪ੍ਰਧਾਨ ਰਣਜੀਤ ਕੌਰ ਵੀ ਇਸ ਸਮਾਗਮ ਦੌਰਾਨ ਹਾਜ਼ਰ ਸਨ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਜਲਸੇ ਦੇ ਰੂਪ ਧਨੌਲਾ ਦੇ ਬਾਜ਼ਾਰਾਂ ਵਿੱਚ ਹੁੰਦੀ ਗੱਡੀਆਂ ਦੇ ਵੱਡੇ ਕਾਫ਼ਲੇ ਵਿੱਚ ਲੋਕਾਂ ਦਾ ਧੰਨਵਾਦ ਕਰਦਿਆਂ ਗੇੜਾ ਕੱਟਿਆ। ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਕੁਝ ਕਰ ਦਿਖਾਉਣ ਦਾ ਜਜ਼ਬਾ ਰੱਖਦੇ ਹਨ ਅਤੇ ਛੇਤੀ ਹੀ ਮੰਡੀ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਕੇਵਲ ਸਿੰਘ ਢਿੱਲੋਂ ਦੇ ਦਫਤਰ ਵੱਲੋਂ ਦੀਪ ਸੰਘੇੜਾ ਹੈਪੀ ਢਿੱਲੋਂ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ ਜਦਕਿ ਸੀਨੀਅਰ ਕਾਂਗਰਸੀ ਆਗੂ ਰਾਜੀਵ ਲੂਬੀ ਸਕੱਤਰ ਬਰਨਾਲਾ ਕਲੱਬ ਉਚੇਚੇ ਤੌਰ ’ਤੇ ਸ਼ਾਮਲ ਸਨ।