ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਕਤੂਬਰ
ਜ਼ਿਲ੍ਹਾ ਮੈਜਿਸਟ੍ਰੇਟ ਮਹਿੰਦਰ ਪਾਲ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਆਮ ਬਾਜ਼ਾਰਾਂ ਵਿੱਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜ਼ੀ ਆਦਿ ਨੂੰ (ਅਣ-ਅਧਿਕਾਰਤ ਤੌਰ ’ਤੇ) ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਮਾਨਸਾ ਅੰਦਰ ਛੋਟੇ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ ਖਾਲਸਾ ਹਾਈ ਸਕੂਲ ਦਾ ਗਰਾਊਂਡ ਅਤੇ ਰਮਦਿੱਤੇ ਵਾਲਾ ਚੌਂਕ (ਰੈਡ ਕਰਾਸ ਵਾਲੀ ਜਗ੍ਹਾਂ), ਜੋਗਾ ਵਿਖੇ ਫੋਕਲ ਪੁਆਇੰਟ, ਭੀਖੀ ਵਿੱਚ ਸਰਕਾਰੀ ਸਕੂਲ (ਲੜਕੇ) ਭੀਖੀ ਅਤੇ ਰਾਮ ਲੀਲਾ ਗਰਾਊਂਡ ਵਿੱਚ, ਬੁਢਲਾਡਾ ਵਿੱਚ ਰਾਮਲੀਲਾ ਗਰਾਊਂਡ ਅੰਦਰ ਅਤੇ ਗੁਰੂ ਤੇਗ ਬਹਾਦਰ ਸਟੇਡੀਅਮ (ਆਈ.ਟੀ.ਆਈ.), ਬਰੇਟਾ ਵਿੱਚ ਪਸ਼ੂ ਮੇਲਾ ਗਰਾਊਂਡ ਅਤੇ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਅਤੇ ਬੋਹਾ ਅੰਦਰ ਪੰਜਾਬ ਮਹਾਂਵੀਰ ਦਲ ਗਰਾਊਂਡ ਵਿੱਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਮੁਤਾਬਕ ਸਰਦੂਲਗੜ੍ਹ ਵਿਖੇ ਸ.ਸ.ਸ. ਸਕੂਲ (ਲੜਕੇ) ਸਰਦੂਲਗੜ੍ਹ, ਸ.ਸ.ਸ. ਸਕੂਲ (ਲੜਕੇ) ਫੱਤਾ ਮਾਲੋਕਾ ਅਤੇ ਸ.ਸ.ਸ. ਸਕੂਲ (ਲੜਕੇ) ਝੁਨੀਰ ਵਿੱਚ ਪਟਾਖ਼ੇ ਵੇਚੇ ਜਾ ਸਕਦੇ ਹਨ।