ਪੱਤਰ ਪ੍ਰੇਰਕ
ਫਾਜਿਲਕਾ, 5 ਅਪਰੈਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਵੇਂ ਡਿਪਟੀ ਕਮਿਸ਼ਨਰ ਹਿਮਾਂਸੂ ਅਗਰਵਾਲ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਹਿਮਾਂਸ਼ੂ ਅਗਰਵਾਲ 2014 ਬੈਚ ਦੇ ਆਈਏਐੱਸ ਅਫਸਰ ਹਨ। ਹਿਮਾਂਸ਼ੂ ਅਗਰਵਾਲ ਨੇ ਜਿਉਂ ਹੀ ਅਹੁਦਾ ਸੰਭਾਲਿਆ ਤਾਂ ਇਸ ਤੋਂ ਤੁਰੰਤ ਬਾਅਦ ਹੀ ਉਹ ਐਕਸ਼ਨ ’ਚ ਨਜ਼ਰ ਆਏ ਅਤੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਅਨਾਜ ਮੰਡੀਆਂ ’ਚ ਪਹੁੰਚ ਗਏ। ਇਸ ਤੋਂ ਪਹਿਲਾਂ ਉਹ ਫਾਜ਼ਿਲਕਾ ਦੀ ਮੁੱਖ ਅਨਾਜ ਮੰਡੀ ’ਚ ਗਏ ਅਤੇ ਇੱਥੇ ਮੰਡੀ ’ਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਡੀ ਦੀ ਚੈਕਿੰਗ ਦੌਰਾਨ ਉਹ ਇੱਥੇ ਕਿਸਾਨਾਂ ਅਤੇ ਲੇਬਰ ਦੀ ਸਹੂਲਤ ਲਈ ਕੀਤੇ ਇੱਕਲੇ ਇੱਕਲੇ ਇੰਤਜ਼ਾਮ ਨੂੰ ਖੁਦ ਚੈੱਕ ਕਰਦੇ ਨਜਰ ਆਏ ਅਤੇ ਮੰਡੀ ਦੀ ਸਰਸਰੀ ਨਜਰਸਾਨੀ ਕਰਨ ਦੀ ਬਜਾਏ ਉਨ੍ਹਾਂ ਨੇ ਮੰਡੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਉਨ੍ਹਾਂ ਨੇ ਮੰਡੀ ਅਧਿਕਾਰੀਆਂ ਅਤੇ ਖਰੀਦ ਏਂਜਸੀਆਂ ਨੂੰ ਕਿਹਾ ਕਿ ਕਣਕ ਵੇਚਣ ਮੰਡੀ ’ਚ ਆਉਣ ਵਾਲੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਮੰਡੀ ’ਚ ਪੀਣ ਦੇ ਪਾਣੀ ਅਤੇ ਪਖਾਨਾ ਬਲਾਕ ਦੀ ਵਿਵਸਥਾ ਦਰੁਤਸ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਹ ਪਿੰਡ ਰਾਮ ਕੋਟ ਦੇ ਖਰੀਦ ਕੇਂਦਰ ’ਚ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਰੌਸ਼ਨੀ, ਪਾਣੀ ਅਤੇ ਛਾਂ ਦੇ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਕੀਤੀਆਂ।
ਫ਼ਰੀਦਕੋਟ ਦੇ ਡੀਸੀ ਨੇ ਅਹੁਦਾ ਸੰਭਾਲਿਆ
ਫਰੀਦਕੋਟ: ਡਾ. ਰੂਹੀ ਦੁੱਗ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਪੰਜਾਬ ਸਰਕਾਰ ਨੇ ਤਿੰਨ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦਾ ਇੱਥੋਂ ਤਬਾਦਲਾ ਕਰ ਦਿੱਤਾ ਸੀ ਅਤੇ ਡਾ. ਰੂਹੀ ਦੁੱਗ ਨੇ ਫ਼ਰੀਦਕੋਟ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਦੂਜੇ ਆਈਏਐੱ. ਅਧਿਕਾਰੀ ਹਨ ਜਿਨ੍ਹਾਂ ਨੂੰ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ