ਤਿੰਨ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ
ਸ਼ਹਿਣਾ: ਸਿਹਤ ਵਿਭਾਗ ਦੀ ਟੀਮ ਨੇ ਕਸਬਾ ਸ਼ਹਿਣਾ ਵਿੱਚ ਤਿੰਨ ਟੀਮਾਂ ਬਣਾ ਕੇ 180 ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਟੀਮ ਵਿੱਚ ਸੀਐਚਓ ਵਰਿੰਦਰਪਾਲ ਸ਼ਰਮਾ, ਰੰਜੂ ਬਾਲਾ, ਸੱਤਪਾਲ ਕੌਰ, ਗੀਤਾ ਰਾਣੀ ਤੇ ਗੁਰਪ੍ਰੀਤ ਸਿੰਘ ਸਣੇ ਹੋਰ ਸ਼ਾਮਲ ਸਨ। ਇਸ ਦੌਰਾਨ ਟੀਮ ਨੇ ਘਰਾਂ ਵਿੱਚ ਪਏ ਖਾਲੀ ਭਾਂਡੇ ਕਬਾੜ, ਗਮਲਿਆਂ, ਟਾਇਰਾਂ ਅਤੇ ਕੂਲਰਾਂ ਦੀ ਜਾਂਚ ਕੀਤੀ। ਸਿਹਤ ਵਿਭਾਗ ਦੀ ਟੀਮ ਨੂੰ ਤਿੰਨ ਘਰਾਂ ’ਚੋ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ