ਭੁੱਚੋ ਮੰਡੀ: ਸਿਹਤ ਵਿਭਾਗ ਦੀ ਸਰਵੇਖਣ ਟੀਮ ਨੂੰ ਸ਼ਹਿਰ ਦੀਆਂ ਛੇ ਜਨਤਕ ਥਾਵਾਂ ਤੋਂ ਡੇਂਗੂ ਦਾ ਵੱਡੀ ਮਾਤਰਾ ਵਿੱਚ ਲਾਰਵਾ ਮਿਲਿਆ ਹੈ। ਸਿਹਤ ਮੁਲਾਜ਼ਮਾਂ ਅਨੁਸਾਰ ਜੇਕਰ ਇਸ ਲਾਰਵੇ ਨੂੰ ਅੱਜ ਨਸ਼ਟ ਨਾ ਕੀਤਾ ਜਾਂਦਾ, ਤਾਂ ਸ਼ਹਿਰ ਵਿੱਚ ਡੇਂਗੂ ਬੁਖਾਰ ਦਾ ਪ੍ਰਕੋਪ ਵਧਣ ਦਾ ਖ਼ਤਰਾ ਸੀ। ਕੁਝ ਦਿਨ ਪਹਿਲਾਂ ਪਿੰਡ ਤੁੰਗਵਾਲੀ ਅਤੇ ਆਦੇਸ਼ ਹਸਪਤਾਲ ਵਿੱਚ ਡੇਂਗੂ ਦੇ ਦੋ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਡੇਂਗੂ ਸਰਵੇਖਣ ਕੀਤਾ ਜਾ ਰਿਹਾ ਹੈ। ਸੁਪਰਵਾਈਜ਼ਰ ਬਲਬੀਰ ਸਿੰਘ ਨੇ ਦੱਸਿਆ ਕਿ ਪਾਰਕਾਂ ਅਤੇ ਹੋਰ ਜਨਤਕ ਥਾਵਾਂ ਤੋਂ ਲਾਰਵਾ ਮਿਲਿਆ।