ਨਥਾਣਾ (ਪੱਤਰ ਪ੍ਰੇਰਕ): ਖੇਤਾਂ ਚ ਡਿੱਗੀਆਂ ਸਪਲਾਈ ਵਾਲੀਆਂ ਤਾਰਾਂ ਠੀਕ ਕਰਵਾਉਣ ਦੇ ਮੰਤਵ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਇਥੇ ਬਿਜਲੀ ਘਰ ਦੇ ਗਰਿੱਡ ਅੰਦਰ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਪੂਹਲਾ ਦੇ ਪ੍ਰੀਤਮ ਸਿੰਘ ਦੇ ਖੇਤਾਂ ਵਿੱਚ ਬਿਜਲੀ ਸਪਲਾਈ ਵਾਲੀਆਂ ਤਾਰਾਂ ਬੀਤੇ ਕਈ ਦਿਨਾਂ ਤੋਂ ਡਿੱਗੀਆਂ ਪਈਆਂ ਹਨ, ਲਗਾਤਾਰ ਦਫ਼ਤਰ ਦੇ ਗੇੜੇ ਮਾਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਬੂਟਾ ਸਿੰਘ, ਮੰਦਰ, ਯਾਦੂ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ ਆਦਿ ਮੌਜੂਦ ਸਨ।