ਭੁੱਚੋ ਮੰਡੀ: ਇੱਥੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਸੂਬਾਈ ਜਨਰਲ ਸਕੱਤਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਰੋਸ ਵਿਖਾਵਾ ਕੀਤਾ ਅਤੇ ਐੱਸਐੱਮਓ ਡਾ. ਇੰਦਰਦੀਪ ਸਿੰਘ ਸਰਾਂ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, 1263 ਨਵ-ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਤੁਰੰਤ ਪ੍ਰੋਵੇਸ਼ਨ ਪੀਰਡ ਖ਼ਤਮ ਕੀਤਾ ਜਾਵੇ, ਮਲਟੀਪਰਪਜ਼ ਕਾਮਿਆਂ ਦੀਆਂ ਲੱਗੀਆਂ ਬੀਐੱਲਓ ਡਿਊਟੀਆਂ ਕੱਟੀਆਂ ਜਾਣ, ਸੀਪੀਐੱਫ ਵਿੱਚੋਂ ਜੀਪੀਐੱਫ ਵਿੱਚ ਆਏ ਵਰਕਰਾਂ ਨੂੰ ਬਣਦਾ ਬਕਾਇਆ ਜਾਰੀ ਕੀਤਾ ਜਾਵੇ, ਪੇਂਡੂ ਡਿਸਪੈਂਸਰੀਆਂ ਨੂੰ ਤੁਰੰਤ ਸਿਹਤ ਮਹਿਕਮੇ ਅਧੀਨ ਲੈ ਕੇ ਉੱਥੇ ਕੰਮ ਕਰਦੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ, ਏਐਨਐਮ ਯੂਨੀਅਨ ਆਗੂ ਸੁਰਿੰਦਰ ਕੌਰ ਅਤੇ ਬਲਾਕ ਕਰਮਚਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ