ਝੁਨੀਰ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ ਅਤੇ ਜ਼ਿਲ੍ਹਾ ਆਗੂ ਮਾਸਟਰ ਗੁਰਜੰਟ ਸਿੰਘ ਝੁਨੀਰ ਨੇ ਕਿਹਾ ਕਿ ਬਲਾਕ ਝੁਨੀਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਕਾਸ ਵਿਭਾਗ ਰਾਹੀਂ ਉਪਦਾਨ ’ਤੇ ਕਣਕ ਦਾ ਕੇਵਲ 3086 ਕਿਸਮ ਦਾ ਬੀਜ ਹੀ ਮਿਲ ਰਿਹਾ ਹੈ ਜਦੋਂਕਿ ਵਿਭਾਗ ਨੇ ਕਿਸਾਨਾਂ ਤੋਂ 7-8 ਕਿਸਮ ਦੇ ਕਣਕ ਦੇ ਬੀਜ ਖ਼ਰੀਦਣ ਦੇ ਫਾਰਮ ਭਰਵਾਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੋਂ ਭਰਵਾਏ ਫਾਰਮਾਂ ਅਨੁਸਾਰ ਸਭ ਕਿਸਮ ਦੀ ਕਣਕ ਦੇ ਬੀਜ ਉਪਦਾਨ ’ਤੇ ਦਿੱਤੇ ਜਾਣ। -ਪੱਤਰ ਪ੍ਰੇਰਕ