ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 4 ਜੁਲਾਈ
ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਧਾਨ ਅਸ਼ੋਕ ਕੁਮਾਰ ਚੁੱਘ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੂੰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਕੁਲੈਕਟਰ ਰੇਟ ਵਧਾਉਣ ਦਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਮੰਗ ਕੀਤੀ ਕਿ ਕੁਲੈਕਟ ਰੇਟਾਂ ’ਚ ਵਾਧਾ ਨਾ ਕੀਤਾ ਜਾਵੇ ਕਿਉਂਕਿ ਪ੍ਰਾਪਰਟੀ ਦਾ ਕੰਮ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਿਹਾ ਹੈ, ਅਤੇ ਪਲਾਟਾਂ ਨੂੰ ਐੱਨਓਸੀ ਜਾਰੀ ਨਹੀਂ ਹੋ ਰਹੀਆਂ ਅਤੇ ਨਾ ਹੀ ਕੋਈ ਨਵੀਂ ਕਲੋਨੀ ਕੱਟਣ ਲਈ ਤਜਵੀਜ਼ ਪੰਜਾਬ ਸਰਕਾਰ ਵੱਲੋਂ ਆਈ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਾਪਰਟੀ ਕੁਲੈਕਟਰ ਰੇਟਾਂ ’ਚ ਸੋਧ ਕਰਨੀ ਹੈ ਤਾਂ ਪ੍ਰਾਪਰਟੀ ਯੂਨੀਅਨ ਦੇ ਮੈਂਬਰ ਅਤੇ ਅਫਸਰਸ਼ਾਹੀ ਦੇ ਤਾਲਮੇਲ ਨਾਲ ਰੇਟ ਤੈਅ ਕੀਤੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਸੂਬਾ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸਮਸ਼ੇਰ ਸਿੰਘ, ਕਰਮਜੀਤ ਕਰਮਾ, ਰਮਿੰਦਰ ਸਿੰਘ ਬੇਰੀ, ਮੋਹਕਮ ਸੰਧੂ, ਬਿੱਟੂ ਸ਼ਰਮਾ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ, ਅਸਵਨੀ ਸ਼ਰਮਾ, ਲਵਲੀ, ਭਾਟੀਆ, ਬਲਜੀਤ ਸਿੰਘ ਅਤੇ ਮਨਜੀਤ ਸਿੰਘ ਪ੍ਰਾਪਰਟੀ ਸਲਾਹਕਾਰ ਹਾਜ਼ਰ ਸਨ।