ਪੱਤਰ ਪ੍ਰੇਰਕ
ਭੁੱਚੋ ਮੰਡੀ, 18 ਮਾਰਚ
ਸ਼ਹਿਰ ਵਾਸੀਆਂ ਨੇ ਰੇਲਵੇ ਅਧਿਕਾਰੀਆਂ ਤੋਂ ਮੇਲ ਅਤੇ ਯਾਤਰੀ ਰੇਲਾਂ ਦਾ ਠਹਿਰਾਅ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਵੱਲੋਂ ਰੇਲਵੇ ਟਰੈਕ ਖੋਲ੍ਹੇ ਜਾਣ ਤੋਂ ਬਾਅਦ ਮੁੜ ਸ਼ੁਰੂ ਹੋਈ ਸ੍ਰੀ ਗੰਗਾ ਨਗਰ ਤੋਂ ਹਰਿਦੁਆਰ ਅਤੇ ਫਾਜ਼ਿਲਕਾ ਤੋਂ ਦਿੱਲੀ ਜਾਣ ਅਤੇ ਆਉਣ ਵਾਲੀਆਂ ਇੰਟਰਸਿਟੀ ਮੇਲ ਗੱਡੀਆਂ ਦਾ ਠਹਿਰਾਅ ਹਾਲੇ ਤੱਕ ਬਹਾਲ ਨਹੀਂ ਹੋਇਆ। ਇਸ ਕਾਰਨ ਪਟਿਆਲਾ ਯੂਨੀਵਰਸਿਟੀ ਅਤੇ ਚੰਡੀਗੜ੍ਹ ਪੜ੍ਹਣ ਵਾਲੇ ਵਿਦਿਆਰਥੀ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਸਵੇਰੇ ਸਾਢੇ ਕੁ ਦਸ ਵਜੇ ਅੰਬਾਲਾ ਤੋਂ ਵਾਇਆ ਬਠਿੰਡਾ, ਗੰਗਾਨਗਰ ਨੂੰ ਜਾਂਦੀ ਯਾਤਰੀ ਗੱਡੀ ਵੀ ਹੁਣ ਨਹੀਂ ਰੁਕਦੀ।