ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 14 ਮਾਰਚ
ਚੋਣ ਡਿਊਟੀ ਦੇ ਮਾਣ ਭੱਤਿਆਂ ਅਤੇ ਮਿਡ-ਡੇਅ ਮੀਲ ਖਰਚੇ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਿਆ| ਵਫ਼ਦ ਨੇ ਦੱਸਿਆ ਕਿ ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਮਾਣਭੱਤ ਦੇਰੀ ਨਾਲ ਮਿਲਣ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ| ਇਸ ਲਈ ਮਾਣ ਭੱਤੇ ਛੇਤੀ ਜਾਰੀ ਕੀਤੇ ਜਾਣ। ਡੀਸੀ ਨੇ ਦੱਸਿਆ ਕਿ ਇਸ ਵਾਰ ਚੋਣ ਅਮਲੇ ਦਾ ਭੱਤਾ 350 ਰੁਪਏ ਪ੍ਰਤੀ ਰਿਹਰਸਲ ਦੇ ਹਿਸਾਬ ਨਾਲ ਖਾਤਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ|