ਬੋਹਾ: ਬੋਹਾ ਰਜਬਾਹਾ ਦੇ ਗਾਦੜਪੱਤੀ ਪੁਲ ਨੇੜੇ ਮਾਨਸਾ-ਬੁਢਲਾਡਾ ਅਤੇ ਬੋਹਾ ਨੂੰ ਤਿੰਨ ਵੱਖ ਵੱਖ ਸੜਕਾਂ ਜਾਂਦੀਆਂ ਹਨ ਪਰ ਇੱਥੇ ਤਿਕੋਣੀ ’ਤੇ ਦਿਸ਼ਾ ਸੂਚਕ ਨਾ ਲੱਗੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਦੂਰ-ਦੁਰਾਡੇ ਤੋਂ ਆਏ ਵਾਹਨ ਚਾਲਕ ਇਸ ਤਿਕੋਣੀ ’ਤੇ ਆ ਕੇ ਅਕਸਰ ਉਲਝ ਜਾਂਦੇ ਹਨ ਕਿ ਉਨ੍ਹਾਂ ਦੀ ਮੰਜ਼ਿਲ ਕਿਹੜੇ ਪਾਸੇ ਹੈ। ਦਿਨ ਵੇਲੇ ਤਾਂ ਉਹ ਕਿਸੇ ਰਾਹਗੀਰ ਤੋਂ ਰਾਹ ਪੁੱਛ ਲੈਂਦੇ ਹਨ ਪਰ ਰਾਤ ਵੇਲੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਦੋ ਕੁ ਸਾਲ ਪਹਿਲਾ ਨਗਰ ਪੰਚਾਇਤ ਬੋਹਾ ਨੇ ਤਿਕੋਣੀ ਦੇ ਬੋਹਾ ਵਾਲੇ ਪਾਸੇ ਪੈਂਦੀ ਕੰਧ ’ਤੇ ਦਿਸ਼ਾ ਸੂਚਕ ਲਾਏ ਸਨ ਪਰ ਪ੍ਰਾਈਵੇਟ ਕੰਪਨੀਆਂ ਨੇ ਇਨ੍ਹਾਂ ਦਿਸ਼ਾ ਸੂਚਕਾਂ ’ਤੇ ਪੇਂਟ ਮਾਰ ਕੇ ਆਪਣੀ ਮਸ਼ਹੂਰੀ ਦੇ ਇਸ਼ਤਿਹਾਰ ਛਾਪ ਦਿੱਤੇ। ਬੋਹਾ ਦੇ ਸਾਬਕਾ ਸਰਪੰਚ ਸਰਦੂਲ ਸਿੰਘ ਨੇ ਲੋਕ ਨਿਰਮਾਣ ਵਿਭਾਗ ਤੋਂ ਇਸ ਤਿਕੋਣੀ ’ਤੇ ਪੱਕੇ ਦਿਸ਼ਾ ਸੂਚਕ ਲਗਾਉਣ ਦੀ ਮੰਗ ਕੀਤੀ। -ਪੱਤਰ ਪ੍ਰੇਰਕ