ਫ਼ਰੀਦਕੋਟ: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਜਨਰਲ ਸਕੱਤਰ ਗਗਨਦੀਪ ਪਾਹਵਾ ਅਤੇ ਫਰੰਟ ਦੇ ਪ੍ਰੈੱਸ ਸੈਕਟਰੀ ਹਰਵਰਿੰਦਰ ਸਿੰਘ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਧੜਾਧੜ ਲਏ ਜਾ ਰਹੇ ਪੇਪਰਾਂ ਦੀ ਕਵਾਇਦ ਤੁਰੰਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਨੇੜੇ ਹੋਣ ਕਾਰਨ ਸਮਾਂ ਬਿਲਕੁਲ ਥੋੜ੍ਹਾ ਹੈ। ਇਸ ਲਈ ਅਧਿਆਪਕਾਂ ਨੂੰ ਆਪਣੇ ਪੱਧਰ ਤੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਲਈ ਖੁੱਲਾ ਸਮਾਂ ਮਿਲਣਾ ਚਾਹੀਦਾ ਹੈ। ਵਿਤ ਸਕੱਤਰ ਪਰਦੀਪ ਸਿੰਘ ਤੇ ਜਿਲ੍ਹਾ ਕਮੇਟੀ ਦਿਲਬਾਗ ਸਿੰਘ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਹਰਜਸਦੀਪ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ ਸ਼ਕਤੀਆਂ ਦਾ ਹਰ ਪੱਧਰ ‘ਤੇ ਕੀਤਾ ਜਾ ਰਿਹਾ ਕੇਂਦਰੀਕਰਨ ਇਕ ਖ਼ਤਰਨਾਕ ਰੁਝਾਨ ਹੈ।
-ਨਿੱਜੀ ਪੱਤਰ ਪ੍ਰੇਰਕ