ਭਦੌੜ: ਇੱਥੇ ਮੁਹੱਲਾ ਪੁਰੀਆਂ ਵਿੱਚ ਨਾਲੀਆਂ ਦੇ ਦਬਣ ਕਾਰਨ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਕਰਕੇ ਮੁਹੱਲਾ ਵਾਸੀਆਂ ਵਿੱਚ ਨਗਰ ਕੌਂਸਲ ਪ੍ਰਤੀ ਰੋਸ ਹੈ। ਮੁਹੱਲਾ ਵਾਸੀ ਸੋਨੂੰ ਆਨੰਦ, ਦਰਸ਼ਨ ਦਾਸ, ਦੀਪਕ ਕੁਮਾਰ, ਸੰਜੀਵ ਕੁਮਾਰ, ਪਵਨ ਕੁਮਾਰ, ਰਾਜਿੰਦਰ ਕੁਮਾਰ ਅਤੇ ਹੈਪੀ ਕੁਮਾਰ ਨੇ ਦੱਸਿਆ ਕਿ ਵਾਰਡ ਨੰਬਰ 3 ਵਿੱਚ ਪੈਂਦੇ ਮੁਹੱਲੇ ਦੀਆਂ 20 ਵਰੇ ਪਹਿਲਾਂ ਨਾਲੀਆਂ ਬਣੀਆਂ ਸਨ ਜੋ ਕਿ ਆਪਣੀ ਮਿਆਦ ਪੁਗਾ ਚੁੱਕੀਆਂ ਹਨ ਤੇ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ। ਹੁਣ ਨਾਲੀਆਂ ਦਾ ਪਾਣੀ ਉਨ੍ਹਾਂ ਦੇ ਘਰਾਂ ਦੀਆਂ ਨੀਹਾਂ ਵਿੱਚ ਪੈ ਰਿਹਾ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਘਰਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਹੱਲੇ ਦੀਆਂ ਨਵੇਂ ਸਿਰੇ ਤੋਂ ਨਾਲੀਆਂ ਬਣਾਈਆਂ ਜਾਣ। -ਪੱਤਰ ਪ੍ਰੇਰਕ