ਮਾਨਸਾ: ਸੀਪੀਆਈ (ਐੱਮਐਲ) ਦਾ ਚੌਥਾ ਇਜਲਾਸ ਸ਼ਹੀਦ ਕਾਮਰੇਡ ਚਾਰੂ ਮਜੂਮਦਾਰ ਤੇ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਉਦਾਰਤਾਵਾਦ ਤੇ ਆਰਾਜਕਤਾਵਾਦ ਖਿਲਾਫ਼ ਡਟਣ ਅਤੇ ਇਨਕਲਾਬੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਦੇ ਨਾਅਰੇ ਨਾਲ ਸਮਾਪਤ ਹੋਇਆ। ਇਸ ਦੌਰਾਨ ਸਰਬਸੰਮਤੀ ਨਾਲ 21 ਮੈਂਬਰੀ ਕਮੇਟੀ ਚੁਣੀ ਗਈ, ਜਿਸ ਦੇ ਮੁੜ ਜ਼ਿਲ੍ਹਾ ਸਕੱਤਰ ਗੁਰਮੀਤ ਨੰਦਗੜ੍ਹ, ਵਿੱਤ ਸਕੱਤਰ ਬਲਵਿੰਦਰ ਕੌਰ ਤੇ ਪ੍ਰੈਸ ਸਕੱਤਰ ਬਿੰਦਰ ਅਲਖ ਨੂੰ ਚੁਣਿਆ ਗਿਆ।ਇਜਲਾਸ ਦੀ ਸ਼ੁਰੂਆਤ ਕਮਿਊਨਿਸਟ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮੌਕੇ ਕਾਮਰੇਡ ਭੂਰਾ ਸਿੰਘ ਸਮਾਓ, ਬਲਵਿੰਦਰ ਕੌਰ ਤੇ ਕਾਮਰੇਡ ਨਛੱਤਰ ਖੀਵਾ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ਼ ਦੇ ਕੌਮੀ ਸਵੈਮਾਣ ਤੇ ਪ੍ਰਭੂਸੱਤਾ ਨੂੰ ਸਾਮਰਾਜੀ ਤਾਕਤਾਂ ਅਤੇ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀਂ ਰੱਖਿਆ ਜਾ ਰਿਹਾ ਹੈ ਤੇ ਦੇਸ਼ ਨੂੰ ਫਿਰਕੂ ਰੰਗ ਵਿੱਚ ਰੰਗਿਆ ਜਾ ਰਿਹਾ ਹੈ। -ਪੱਤਰ ਪ੍ਰੇਰਕ