ਸ੍ਰੀ ਮੁਕਤਸਰ ਸਾਹਿਬ: ਭੁਪਿੰਦਰ ਕੌਰ ਪ੍ਰੀਤ ਵੱਲੋਂ ਵਿਸ਼ਵ ਭਰ ਦੇ 18 ਲੇਖਕਾਂ ਦੀਆਂ ਰਚਨਾਵਾਂ ਅਤੇ ਗੱਲਾਂ-ਬਾਤਾਂ ਨੂੰ ਆਧਾਰ ਬਣਾ ਕੇ ਲਿਖੇ ਲੇਖਾਂ ਦੀ ਪੁਸਤਕ ‘ਸਾਹਿਤਕ ਦਸਤਾਵੇਜ਼’ ਇਥੇ ਸਾਹਿਤਕ ਸੱਥ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸੱਥ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਢੀਂਗਰਾ ਨੇ ਦੱਸਿਆ ਕਿ ਇਹ ਪੁਸਤਕ ਸਾਂਭਣਯੋਗ ਦਸਤਾਵੇਜ਼ ਹੈ ਕਿਉਂਕਿ ਵੱਡੇ ਲੇਖਕਾਂ ਦੀਆਂ ਗੱਲਾਂ ਆਪਣੇ-ਆਪ ਵਿੱਚ ਇਤਿਹਾਸ ਹੁੰਦੀਆਂ ਹਨ| ਉਨ੍ਹਾਂ ਦੱਸਿਆ ਕਿ ਭੁਪਿੰਦਰ ਪ੍ਰੀਤ ਇਸ ਤੋਂ ਪਹਿਲਾਂ ਵੀ ਅੱਠ ਅਨੁਵਾਦਿਤ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ| ਭੁਪਿੰਦਰ ਕੌਰ ਪ੍ਰੀਤ ਨੇ ਪੁਸਤਕ ਦੀ ਰਚਨਾ ਬਾਰੇ ਦੱਸਿਆ ਕਿ ਉਹ ਜਦੋਂ ਵਿਸ਼ਵ ਸਾਹਿਤ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਜਿਹੜੇ ਲੇਖਕ ਤੇ ਜਿਹੜੀਆਂ ਰਚਨਾਵਾਂ ਚੰਗੀਆਂ ਲੱਗਦੀਆਂ ਹਨ ਉਨ੍ਹਾਂ ਦਾ ਉਹ ਖ਼ਾਸ ਤੌਰ ’ਤੇ ਨੋਟਿਸ ਲੈਂਦੇ ਹਨ ਤੇ ਫਿਰ ਉਨ੍ਹਾਂ ਦਾ ਪੰਜਾਬੀ ਵਿੱਚ ਤਰਜਮਾ ਕਰ ਲੈਂਦੇ ਹਨ| -ਨਿੱਜੀ ਪੱਤਰ ਪ੍ਰੇਰਕ