ਸ਼ਗਨ ਕਟਾਰੀਆ
ਜੈਤੋ, 16 ਅਗਸਤ
ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੱਲੋਂ ਇਥੇ 7.03 ਕਰੋੜ ਦੀ ਲਾਗਤ ਨਾਲ ਤਿਆਰ ਹੋਏ 6 ਐਮਐੱਲਡੀ ਦੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਮੁਹੰਮਦ ਸਦੀਕ ਨੇ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਸ਼ਹਿਰ ਦੀ ਚਿਰੋਕਣੀ ਸੀਵਰੇਜ ਸਮੱਸਿਆ ਹੱਲ ਹੋਵੇਗੀ। ਐੱਸਡੀਐਮ ਜੈਤੋ ਡਾ. ਮਨਦੀਪ ਕੌਰ, ਕਾਂਗਰਸੀ ਆਗੂ ਬੀਬੀ ਜਾਵੇਦ ਅਖ਼ਤਰ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਡੀਐੱਸਪੀ ਪਰਮਿੰਦਰ ਸਿੰਘ, ਕਾਂਗਰਸੀ ਆਗੂ ਸਿਕੰਦਰ ਸਿੰਘ ਮੜ੍ਹਾਕ, ਸੱਤ ਪਾਲ ਡੋਡ, ਸੁਖਵਿੰਦਰ ਪਾਲ ਗਰਗ, ਰਾਜਦੀਪ ਔਲਖ, ਮੇਹਰ ਸਿੰਘ ਕਰੀਰਵਾਲੀ, ਪ੍ਰਦੀਪ ਗਰਗ, ਮਦਨ ਲਾਲ ਬਾਂਸਲ, ਡਾ. ਸਲੀਮ ਮੁਹੰਮਦ, ਸੁਖਪਾਲ ਸਿੰਘ ਪਾਲੀ ਸਮੇਤ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਇਸ ਮੌਕੇ ਹਾਜ਼ਰ ਸਨ।