ਫ਼ਰੀਦਕੋਟ: ਭਾਸ਼ਾ ਵਿਭਾਗ ਫ਼ਰੀਦਕੋਟ ਦੇ ਦਫ਼ਤਰ ਵਿੱਚ ਪੰਜਾਬੀ ਸ਼ਾਇਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਪੁਸਤਕ ‘ਆਨੰਦੀ ਦੀ ਸਤਰੰਗੀ ਪੀਂਘ’, ਪੰਜਾਬੀ ਸ਼ਾਇਰ ਵਿਜੈ ਵਿਵੇਕ, ਕਵੀ ਕੁਮਾਰ ਜਗਦੇਵ ਸਿੰਘ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ ਵੱਲੋਂ ਲੋਕ ਅਰਪਣ ਕੀਤੀ ਗਈ। ਬਾਲ ਸਾਹਿਤ ਦੀ ਇਹ ਪੁਸਤਕ ਮਨਜੀਤ ਪੁਰੀ ਵੱਲੋਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਦੇ ਮੂਲ ਲੇਖਕ ਅਨੂਪ ਰਾਏ ਹਨ। ਇਸ ਬਾਲ ਪੁਸਤਕ ਨੂੰ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਛਾਪਿਆ ਗਿਆ ਹੈ। ਸ਼ਾਇਰ ਵਿਜੈ ਵਿਵੇਕ ਨੇ ਦੱਸਿਆ ਕਿ ਅਨੂਪ ਰਾਏ ਵੱਲੋਂ ਲਿਖੀ ਗਈ ਤੇ ਮਨਜੀਤ ਪੁਰੀ ਵੱਲੋਂ ਅਨੁਵਾਦ ਕੀਤੀ ਇਹ ਪੁਸਤਕ ਬੇਹੱਦ ਰੌਚਕ ਹੈ। ਪੰਜਾਬੀ ਕਵੀ ਕੁਮਾਰ ਜਗਦੇਵ ਨੇ ਇਸ ਪੁਸਤਕ ਦੇ ਖ਼ੂਬਸੂਰਤ ਅਨੁਵਾਦ ’ਤੇ ਤਸੱਲੀ ਪ੍ਰਗਟ ਕਰਦਿਆਂ ਆਸ ਜਤਾਈ ਕਿ ਇਹ ਪੁਸਤਕ ਬਾਲਾਂ ਲਈ ਤੋਹਫ਼ੇ ਵਰਗੀ ਹੈ। ਇਸ ਮੌਕੇ ਰਣਜੀਤ ਸਿੰਘ, ਕੇਸ਼ਵ ਆਜ਼ਾਦ, ਕਵੀ ਰਾਜਬੀਰ ਮੱਤਾ, ਸੁਖਦੀਪ ਸਿੰਘ ਪੱਖੀ, ਸੰਦੀਪ ਕੌਰ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ