ਪੱਤਰ ਪ੍ਰੇਰਕ
ਝੁਨੀਰ, 9 ਅਗਸਤ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਹਰਦੀਪ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਜ਼ਿਲ੍ਹਾ ਆਗੂ ਮਾਸਟਰ ਗੁਰਜੰਟ ਸਿੰਘ ਝੁਨੀਰ, ਨਛੱਤਰ ਸਿੰਘ ਲਾਲਿਆਂਵਾਲੀ, ਜਗਸੀਰ ਸਿੰਘ ਫਤਿਹਪੁਰ, ਜੱਗਰ ਸਿੰਘ ਰਾਇਪੁਰ, ਮਲੂਕ ਸਿੰਘ ਝੁਨੀਰ ਆਦਿ ਨਰਮਾ ਉਤਪਾਦਕਾਂ ਨੇ ਕਿਹਾ ਕਿ ਜੇਕਰ ਰਾਜ ਅਤੇ ਕੇਂਦਰ ਸਰਕਾਰ ਤੁਰੰਤ ਤਬਾਹ ਹੋਈ ਨਰਮੇ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਪੀੜਤ ਨਰਮਾ ਉਤਪਾਦਕਾਂ ਤੇ ਖੇਤ ਮਜ਼ਦੂਰ ਨੂੰ ਢੁਕਵਾਂ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।