ਬਰਨਾਲਾ: ਅਦਾਰਾ ਕਲਾਕਾਰ ਸਾਹਿਤਕ ਵਲੋਂ ਸਾਲ 2015 ਤੋਂ ਕਰਨਲ ਨਰੈਣ ਸਿੰਘ ਭੱਠਲ ਦੀ ਯਾਦ ਨੂੰ ਸਮਰਪਿਤ ਆਰੰਭ ਕੀਤੇ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ ਲੜੀ ਤਹਿਤ ਹੁਣ ਸਾਲ 2022 ਦਾ ਇਹ ਪੁਰਸਕਾਰ ਸਰਬਾਂਗੀ ਲੇਖਕ ਸੁਖਮਿੰਦਰ ਸਿੰਘ ਸੇਖੋਂ ਨੂੰ ਦੇਣ ਦਾ ਫ਼ੈਸਲਾ ਭੱਠਲ ਪੁਰਸਕਾਰ ਬੋਰਡ ਵੱਲੋਂ ਕੀਤਾ ਗਿਆ। ਬੋਰਡ ਕਨਵੀਨਰ ਕੰਵਰਜੀਤ ਭੱਠਲ ਨੇ ਇਹ ਘੋਸ਼ਣਾ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ 19 ਨਾਮਵਰ ਸਾਹਿਤਕਾਰਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਸ੍ਰੀ ਭੱਠਲ ਨੇ ਕਿਹਾ ਕਿ ਇਸ ਸਨਮਾਨ ਵਿਚ 21,000 ਰੁਪੈ ਨਕਦ, ਦੋਸ਼ਾਲਾ ਤੇ ਮੈਮੰਟੋ ਸ਼ਾਮਲ ਹੋਣਗੇ। ਇਹ ਸਨਮਾਨ ਉਨ੍ਹਾਂ ਨੂੰ 30 ਅਕਤੂਬਰ ਨੂੰ ਕਲਾਕਾਰ ਭਵਨ, ਬਰਨਾਲਾ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। -ਖੇਤਰੀ ਪ੍ਰਤੀਨਿਧ