ਬਰਨਾਲਾ (ਖੇਤਰੀ ਪ੍ਰਤੀਨਿਧ): ਬਜ਼ੁਰਗ ਲੇਖਕ ਗੁਰਪਾਲ ਸਿੰਘ ਨੂਰ ਦਾ ਦੇਹਾਂਤ ਹੋ ਗਿਆ। ਗੁਰਪਾਲ ਸਿੰਘ ਨੂਰ ਵੱਲੋਂ ਗਿੱਲੀਆਂ ਪਲਕਾਂ, ਪੱਤਣੋਂ ਲੰਘੇ ਪਾਣੀ (ਕਾਵਿ ਸੰਗ੍ਰਹਿ), ਕੇਸੂ ਦੀ ਟਹਿਕ ਅਤੇ ਸੁਪਨੇ ਤੇ ਹਕੀਕਤ, ਨੂਰੀ ਜੋਤ, ਮਾਟੀ ਏਕ ਰੰਗ ਅਨੇਕ (ਸਵੈ ਜੀਵਨੀ) ਸਮੇਤ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਬਰਨਾਲਾ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਮਾਲਵਾ ਸਾਹਿਤ ਸਭਾ, ਪੰਜਾਬੀ ਸਾਹਿਤ ਸਭਾ, ਲੋਕਰੰਗ ਸਾਹਿਤ ਸਭਾ, ਸੰਗਮ ਕਲਾਕਾਰ ਸਾਹਿਤਕ ਤੇ ਅਦਾਰਾ ਕਥਾ ਕਹਿੰਦੀ ਰਾਤ ਆਦਿ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਗੁਰਪਾਲ ਸਿੰਘ ਨੂਰ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁਰਪਾਲ ਸਿੰਘ ਨੂਰ ਨਮਿੱਤ ਪਾਠ ਦਾ ਭੋਗ ਅਤੇ ਅਰਦਾਸ 7 ਅਗਸਤ ਨੂੰ ਗੁਰਦੁਆਰਾ ਨਾਨਕਸਰ ਠਾਠ ਵਿਖੇ ਹੋਵੇਗੀ।