ਮਾਨਸਾ: ਪਿੰਡ ਰੱਲਾ ਵਿੱਚ ਲੱਗਣ ਵਾਲੇ ਬਾਬਾ ਜੋਗੀ ਪੀਰ ਦੇ ਮੇਲੇ ਦੌਰਾਨ ਸਰੋਵਰ ’ਚ ਡੁੱਬ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਜੋਗਾ ਦੇ ਮੁਖੀ ਅਜੈ ਪਰੋਚਾ ਨੇ ਦੱਸਿਆ ਕਿ ਇਹ ਨੌਜਵਾਨ ਬਾਬੂ ਸਿੰਘ ਵਾਸੀ ਭੀਖੀ ਆਮ ਸ਼ਰਧਾਲੂਆਂ ਦੀ ਤਰ੍ਹਾਂ ਮੇਲੇ ਵਿੱਚ ਆਇਆ ਸੀ, ਜਿਸ ਦੀ ਸ਼ੁੱਕਰਵਾਰ ਦੀ ਦੁਪਹਿਰ ਸਰੋਵਰ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ