ਅਬੋਹਰ: ਇਥੋਂ ਦੀ ਜੈਨ ਨਗਰ ਵਾਸੀ ਸੰਜੀਵ ਬਾਘਲਾ-ਰਿਸ਼ੂ ਬਾਘਲਾ ਦੀ ਪੁੱਤਰੀ ਚਿਨਾਰ ਬਾਘਲਾ ਹਰਿਆਣਾ ਜੁਡੀਸ਼ਲ ਇਮਤਿਹਾਨ 2022 ਵਿੱਚ ਛੇਵਾਂ ਰੈਂਕ ਹਾਸਲ ਕਰ ਕੇ ਅਬੋਹਰ ਪੁੱਜੀ ਤਾਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਾਬਕਾ ਐੱਸਡੀਐੱਮ ਬੀਐਲ ਸਿੱਕਾ ਨੇ ਵੀ ਚਿਨਾਰ ਦੇ ਘਰ ਪਹੁੰਚ ਕੇ ਚਿਨਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਵਧਾਈ ਦਿੱਤੀ। ਇੱਥੇ ਪੁੱਜਣ ’ਤੇ ਉਸ ਦੇ ਪਿਤਾ ਸੰਜੀਵ ਬਾਘਲਾ, ਮਾਤਾ ਰਿਸ਼ੂ ਬਾਘਲਾ ਅਤੇ ਭਰਾ ਚਿਰਾਗ ਤੋਂ ਇਲਾਵਾ ਦਾਦਾ ਸਾਬਕਾ ਕੌਂਸਲਰ ਸੁਰਿੰਦਰ ਬਾਘਲਾ ਅਤੇ ਦਾਦੀ ਸੰਤੋਸ਼ ਬਾਘਲਾ ਨੇ ਚਿਨਾਰ ਦਾ ਹਾਰ ਪਾ ਕੇ ਸਵਾਗਤ ਕੀਤਾ। -ਪੱਤਰ ਪ੍ਰੇਰਕ