ਇਕਬਾਲ ਸਿੰਘ ਸ਼ਾਂਤ
ਲੰਬੀ, 9 ਮਈ
ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਨ ਕੌਸ਼ਲ ਅਤੇ ਅਧਿਆਪਨ ਮਾਡਲ ਦੇ ਜ਼ੋਨਲ ਪੱਧਰੀ ਮੁਕਾਬਲਿਆਂ ਵਿੱਚੋਂ ਦਸ ਇਨਾਮ ਹਾਸਲ ਕੀਤੇ। ਦਸਮੇਸ਼ ਗਰਲਜ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਦੱਸਿਆ ਕਿ ਇਹ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਿੱਖਿਆ ਕਾਲਜ ਥੋੜ੍ਹੀ, ਜੇ.ਡੀ. ਕਾਲਜ ਸ੍ਰੀ ਮੁਕਤਸਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਸਿੱਖਿਆ ਕਾਲਜ ਜਲਾਲਾਬਾਦ ਵਿੱਚ ਕਰਵਾਏ ਗਏ। ਇਸ ਵਿੱਚੋਂ ਅਮਨਦੀਪ ਕੌਰ ਨੇ ਪੰਜਾਬੀ ਅਧਿਆਪਨ ‘ਚ ਪਹਿਲਾ ਸਥਾਨ ਲਿਆ। ਰਵਿੰਦਰ ਨੇ ਹਿੰਦੀ ਅਧਿਆਪਨ ‘ਚ ਪਹਿਲਾ ਸਥਾਨ ਅਤੇ ਰਵਿੰਦਰ ਕੌਰ ਨੇ ਐੱਸ.ਐੱਸ. ਮਾਡਲ ਬਣਾਉਣ ‘ਚ ਪਹਿਲਾ, ਕੋਮਲਪ੍ਰੀਤ ਨੇ ਫਾਈਨ ਆਰਟਸ ‘ਚ ਦੂਜਾ ਸਥਾਨ ਤੇ ਫਾਈਨ ਆਰਟਸ ਦੇ ਮਾਡਲ ਬਣਾਉਣ ‘ਚ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਕਨਾਮਿਕਸ ਅਧਿਆਪਨ ‘ਚ ਕਮਲਦੀਪ ਨੇ ਦੂਜਾ , ਮਾਡਲ ਬਣਾਉਣ ‘ਚ ਅਨੂੰ ਰਾਣੀ ਨੇ ਦੂਜਾ, ਕਾਮਰਸ ਅਧਿਆਪਨ ‘ਚ ਸੁਮੀਤ ਨੇ ਦੂਜਾ ਸਥਾਨ ਤੇ ਕਾਮਰਸ ਮਾਡਲ ਮੇਕਿੰਗ ਵਿੱਚ ਅਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਮੈਥ ਮਾਡਲ ਮੇਕਿੰਗ ਵਿੱਚ ਵੀਰਪਾਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।