ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 25 ਮਈ
ਇੱਥੋਂ ਦੇ ਨੌਜਵਾਨ ਪਰਮਿੰਦਰ ਸਿੰਘ ਸੰਧੂ ਨੇ ਸਾਈਕਲਿੰਗ ਦੇ ਖੇਤਰ ‘ਚ ਇਕ ਮਹੀਨੇ ਵਿੱਚ 8 ਹਜ਼ਾਰ ਕਿਲੋਮੀਟਰ ਤੋਂ ਵੱਧ ਸਾਈਕਲ ਚਲਾ ਕੇ ਕੋਟਕਪੂਰੇ ਦਾ ਨਾਮ ਚਮਕਾਇਆ ਹੈ। ਪਰਮਿੰਦਰ ਪੇਸ਼ੇ ਤੋਂ ਇਕ ਸਰਕਾਰੀ ਸਕੂਲ ਦਾ ਅਧਿਆਪਕ ਹੈ। ਸਾਈਕਲਿੰਗ ਪਰਮਿੰਦਰ ਦਾ ਸ਼ੌਕ ਹੈ, ਜਿਸ ਕਾਰਨ ਉਸ ਨੂੰ ਇਲਾਕੇ ਦੀਆਂ ਸੰਸਥਾਵਾਂ ਨੇ ਵੀ ਕਾਫੀ ਸਨਮਾਨ ਪੱਤਰ ਦਿੱਤੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬਹਬਿਲ ਕਲਾ ‘ਚ ਅਧਿਆਪਕ ਪਰਮਿੰਦਰ ਸੰਧੂ ਨੇ ਦੱਸਿਆ ਕਿ ਉਸ ਨੇ 2016 ਵਿੱਚ ਸਾਈਕਲਿੰਗ ਸ਼ੁਰੂ ਕੀਤੀ ਸੀ। ਇਕ ਮਹੀਨੇ ‘ਚ 8 ਹਜ਼ਾਰ ਕਿਲੋਮੀਟਰ ਸਾਈਕਲ ਚਲਾਉਣ ’ਤੇ ਏਰੀਆ ਬੁੱਕ, ਇੰਡੀਆ ਬੁੱਕ ਵਿੱਚ ਉਸ ਦਾ ਨਾਂ ਸ਼ਾਮਲ ਹੋਇਆ ਹੈ। ਹੁਣ ਉਸ ਦਾ ਟੀਚਾ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਉਣ ਦਾ ਹੈ।