ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ ਨਰਸਿੰਗ ਲਹਿਰਾ ਮੁਹੱਬਤ ਵੱਲੋਂ ਫਰੈਸ਼ਰ ਪਾਰਟੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਸੰਸਥਾ ਦੇ ਐੱਮਡੀ ਲਖਵੀਰ ਸਿੰਘ ਸਿੱਧੂ ਨੇ ਕੀਤੀ। ਰਮਨਦੀਪ ਕੌਰ ਨੇ ਵੈੱਲਕਮ ਸਪੀਚ ਦਿੱਤੀ। ਮੰਚ ਸੰਚਾਲਨ ਏਕਤਾ ਸ਼ਰਮਾ ਨੇ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਨਿਭਾਅ ਰਹੇ ਰਾਜਵੀਰ ਕੌਰ, ਸਰਬਜੀਤ ਕੌਰ ਅਤੇ ਵਰਿੰਦਰ ਸਿੰਘ ਨੇ ਬਾਸਿਤ ਯੂਸਫ, ਹੁਮੈਰਾ ਅਸਰਫ, ਜੋਤੀ ਕੌਰ ਅਤੇ ਬਿਸਮਾ ਇਕਬਾਲ ਨੂੰ ਮਿਸਟਰ ਅਤੇ ਮਿਸ ਫਰੈਸ਼ਰ ਚੁਣਿਆ। ਪ੍ਰਬੰਧਕ ਕੇਸਰ ਸਿੰਘ ਧਲੇਵਾਂ, ਕੁਲਵੀਰ ਸਿੰਘ ਸਿੱਧੂ, ਪ੍ਰਿੰਸੀਪਲ ਭਾਗਿਆ ਲਕਸ਼ਮੀ ਅਤੇ ਵਾਈਸ ਪ੍ਰਿੰਸੀਪਲ ਨਿੰਬੂਜੀ ਫਿਲਿਪ ਨੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। -ਪੱਤਰ ਪ੍ਰੇਰਕ