ਪੱਤਰ ਪ੍ਰੇਰਕ
ਚਾਉਕੇ, 14 ਅਕਤੂਬਰ
ਭਾਰਤ ਸਰਕਾਰ ਦੇ ਯੁਵਕ ਭਲਾਈ ਤੇ ਖੇਡ ਮੰਤਰਾਲੇ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੁਆਰਾ ਬਾਬਾ ਫ਼ਰੀਦ ਇੰਸਟੀਚਿਊਸ਼ਨਜ ਦਿਉਣ ਵਿੱਚ ਸਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਜ਼ਿਲ੍ਹੇ ਦੀਆਂ ਕਈ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿਚੋਂ.ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਗਿੱਧਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਚੇਅਰਮੈਨ ਐਸ.ਐਸ ਚੱਠਾ ਨੇ ਦੱਸਿਆ ਕਿ ਹੁਣ ਕਾਲਜ ਦੀ ਗਿੱਧਾ ਟੀਮ ਪੰਜਾਬ ਪੱਧਰੀ ਸਭਿਆਚਾਰਕ ਫ਼ੈਸਟੀਵਲ ਦੌਰਾਨ ਧਮਾਲਾਂ ਪਾਏਗੀ। ਉਨ੍ਹਾਂ ਖ਼ੁਸ਼ੀ ਜ਼ਾਹਿਰ ਕਰਦਿਆਂ ਸਮੂਹ ਟੀਮ ਦੇ ਵਿਦਿਆਰਥੀਆਂ, ਕੋਚ ਤੇ ਸਟਾਫ਼ ਨੂੰ ਵਧਾਈ ਵੀ ਦਿੱਤੀ। ਸਭਿਆਚਾਰਕ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਸੰਦੀਪ ਕੌਰ ਨੇ ਦੱਸਿਆ ਕਿ ਗਿੱਧਾ ਟੀਮ ਵਿਚ ਧਮਾਲਾਂ ਪਾਉਣ ਵਾਲੀਆਂ ਵਿਦਿਆਰਥਣਾਂ ’ਚ ਜਸ਼ਨਪ੍ਰੀਤ ਕੌਰ, ਕਸ਼ਿਸ਼ਦੀਪ ਕੌਰ, ਹਰਕੰਵਲ ਕੌਰ, ਵਤਨਜੋਤ ਕੌਰ, ਸਾਧਿਆ, ਸੁਖਪ੍ਰੀਤ ਕੌਰ, ਕਾਜਲ, ਸੁਖਨਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਤੇ ਕੁਮ ਕੁਮ ਸ਼ਾਮਲ ਸਨ।