ਖੇਤਰੀ ਪ੍ਰਤੀਨਿਧ
ਬਰਨਾਲਾ, 19 ਮਈ
ਸੀਪੀਐੱਮ ਵੱਲੋਂ ਨੇੜਲੇ ਪਿੰਡ ਚੀਮਾ ਵਿੱਚ ਲੰਘੇ ਦਿਨੀਂ ਤ੍ਰਿਪੁਰਾ ਦੇ ਮੁੱਖ ਮੰਤਰੀ ਕਾ. ਮਾਨਿਕ ਸਰਕਾਰ ’ਤੇ ਭਾਜਪਾ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਕਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਕੇਂਦਰੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ| ਪਾਰਟੀ ਦੇ ਜ਼ਿਲ੍ਹਾ ਇੰਚਾਰਜ ਕਾ. ਲਾਲ ਸਿੰਘ ਧਨੌਲਾ ਨੇ ਕਿਹਾ ਕਿ ਲੰਘੀ 10 ਮਈ ਨੂੰ ਦੇਸ਼ ਦੇ ਇਸ ਮਿਸਾਲੀ ਮੁੱਖ ਮੰਤਰੀ ਕਾ. ਮਾਨਿਕ ਸਰਕਾਰ ’ਤੇ ਅਗਰਤਲਾ ਵਿੱਚ ਬੀਜੇਪੀ ਵਰਕਰਾਂ ਵੱਲੋਂ ਕੀਤੇ ਹਮਲੇ ਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਬੀਜੇਪੀ ਸਰਕਾਰ ਲਗਾਤਾਰ ਅਗਾਂਹਵਧੂ ਤਾਕਤਾਂ ਉੱਪਰ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਮਲੇ ਕਰ ਰਹੀ ਹੈ| ਪ੍ਰਦਰਸ਼ਨਕਾਰੀਆਂ ਨੇ ਪ੍ਰਣ ਕੀਤਾ ਕਿ ਉਹ ਬੀਜੇਪੀ ਦੀਆਂ ਫਾਸ਼ੀਵਾਦੀ ਨੀਤੀਆਂ ਅਤੇ ਸਾਮਰਾਜਵਾਦ ਪੱਖੀ ਨੀਤੀਆਂ ਦਾ ਡਟ ਕੇ ਵਿਰੋਧ ਕਰਦੇ ਰਹਿਣਗੇ| ਵਿਛੜੇ ਬਜ਼ੁੁਰਗ ਕਾ. ਗੁੁਰਦੇਵ ਸਿੰਘ ਦਰਦੀ ਅਤੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਹਰਨੇਕ ਸਿੰਘ ਬ੍ਰਾਂਚ ਸਕੱਤਰ, ਸੁੁਰਿੰਦਰ ਕੁੁਮਾਰ, ਜ਼ੋਰਾ ਸਿੰਘ, ਜਸਵੰਤ ਸਿੰਘ, ਗੁੁਰਚਰਨ ਸਿੰਘ, ਜਗਤਾਰ ਸਿੰਘ ਅਤੇ ਕਾਮਰੇਡ ਸੁੁਰਿੰਦਰ ਸਿੰਘ ਸਿੱਧੂ ਹਾਜ਼ਰ ਸਨ |