ਮਾਨਸਾ: ਸੀਪੀਆਈ ਦੇ ਸੀਨੀਅਰ ਆਗੂ ਅਤੇ ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰੇਖਾ ਸ਼ਰਮਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਸਸਕਾਰ ਮੌਕੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਕਾਮਰੇਡ ਕਿ੍ਰਸ਼ਨ ਚੌਹਾਨ ਦੀ ਅਗਵਾਈ ਹੇਠ ਉਹਨਾਂ ਦੀ ਦੇਹ ਉਪਰ ਪਾਰਟੀ ਝੰਡਾ ਪਾਕ ੇ ਨਾਅਰਿਆਂ ਦੀ ਗੂੰਜ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਰੋਹ 12 ਦਸੰਬਰ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਹੋਵੇਗਾ। ਸਸਕਾਰ ਮੌਕੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਐਡਵੋਕੇਟ ਕਿ੍ਰਸ਼ਨ ਗਰਗ, ਐਡਵੋਕੇਟ ਬਦਰੀ ਨਰਾਇਣ ਗੋਇਲ, ਅਜੀਤ ਸਿੰਘ ਭੰਗੂ, ਵਿਜੇ ਸਿੰਗਲਾ, ਗੁਰਲਾਭ ਮਾਹਲ, ਗੁਰਪ੍ਰੀਤ ਸਿੰਘ ਸਿੱਧੂ, ਜਤਿੰਦਰ ਆਗਰਾ ਸ਼ਾਮਲ ਸਨ। -ਪੱਤਰ ਪ੍ਰੇਰਕ