ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਅਪਰੈਲ
ਕੋਵਿਡ-19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ। ਸਰਕਾਰ ਨੇ ਯੋਗ ਪਰਿਵਾਰਾਂ ਅਪਲਾਈ ਕਰਨ ਲਈ ਹੁਣ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਦੇ ਪਰਿਵਾਰਕ ਮੈਂਬਰ ਦੀ ਕਰੋਨਾ ਕਾਰਨ ਮੌਤ 20 ਮਾਰਚ, 2022 ਤੱਕ ਜਾਂ ਪਹਿਲਾਂ ਹੋਈ ਹੈ ਤਾਂ ਉਹ ਮੌਤ ਵਾਲੇ ਦਿਨ ਤੋਂ 60 ਦਿਨਾਂ ਦੇ ਅੰਦਰ ਅੰਦਰ ਬੇਨਤੀ ਦੇ ਸਕਦੇ ਹਨ। ਜੇਕਰ ਮੌਤ 20 ਮਾਰਚ 2022 ਤੋਂ ਬਾਅਦ ਹੋਈ ਹੈ ਤਾਂ ਬੇਨਤੀ ਮੌਤ ਵਾਲੇ ਦਿਨ ਤੋਂ 90 ਦਿਨਾਂ ਦੇ ਅੰਦਰ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿੱਚ ਆਫ਼ਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ। ਲੋਕਾਂ ਦੀ ਸਹੂਲਤ ਲਈ ਆਨ ਲਾਈਨ ਵੈੱਬ ਪੋਰਟਲ ਚਾਲੂ ਕੀਤਾ ਗਿਆ ਹੈ।