ਮਾਨਸਾ: ਸਰਕਾਰੀ ਆਈਟੀਆਈ ਮਾਨਸਾ ਵਿੱਚ ਪਹਿਲੀਆਂ ਤਿੰਨ ਆਨਲਾਈਨ ਕੌਂਸਲਿੰਗ ਦਾ ਦਾਖ਼ਲਾ ਸਮਾਪਤ ਹੋ ਚੁੱਕਿਆ ਹੈ ਅਤੇ ਚੌਥੀ ਆਫਲਾਈਨ ਕੌਂਸਲਿੰਗ ਦਾ ਦਾਖ਼ਲਾ 22 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਿੰਸੀਪਲ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਸੰਸਥਾ ਵਿੱਚ 22 ਅਗਸਤ ਨੂੰ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਦਾ ਦਾਖ਼ਲਾ ਹੋਵੇਗਾ। 23 ਅਗਸਤ ਨੂੰ 70 ਫ਼ੀਸਦੀ ਤੋਂ ਉੱਪਰ ਵਾਲੇ, 20 ਅਗਸਤ ਨੂੰ 60 ਫ਼ੀਸਦੀ ਤੋਂ ਉੱਪਰ ਵਾਲੇ, 25 ਅਗਸਤ ਨੂੰ 50 ਫ਼ੀਸਦੀ ਤੋਂ ਉੱਪਰ ਵਾਲੇ ਅਤੇ 26 ਅਗਸਤ ਤੋਂ 31 ਅਗਸਤ ਤੱਕ ਬਾਕੀ ਰਹਿੰਦੇ ਸਾਰੇ ਸਿਖਿਆਰਥੀਆਂ ਦੀ ਦਾਖ਼ਲਾ ਪ੍ਰਕਿਰਿਆ ਹੋਵੇਗੀ। -ਪੱਤਰ ਪ੍ਰੇਰਕ