ਪੱਤਰ ਪ੍ਰੇਰਕ
ਨਥਾਣਾ, 5 ਜੁਲਾਈ
ਖੇਤੀ ਵਿਗਿਆਨੀਆਂ ਵੱਲੋ ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਦੇ ਮੰਤਵ ਨਾਲ ਪਿੰਡ ਬੀਬੀਵਾਲਾ, ਗੋਬਿੰਦਪੁਰਾ, ਗਿੱਦੜ, ਹਰਰੰਗਪੁਰਾ ਅਤੇ ਢੇਲਵਾਂ ਦੇ ਖੇਤਾਂ ਵਿੱਚ ਜਾ ਕੇ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਖੇਤੀ ਮਾਹਿਰਾਂ ਅਨੁਸਾਰ ਲਗਪਗ ਸਾਰੇ ਖੇਤਾਂ ਵਿੱਚ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦਾ ਹਮਲਾ ਦਿਖਾਈ ਦਿੱਤਾ ਪ੍ਰੰਤੂ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਤੋਂ ਪੂਰੀ ਤਰ੍ਹਾਂ ਬਚੀ ਹੋਈ ਹੈ। ਮਾਹਿਰਾਂ ਨੇ ਨਰਮਾ ਉਤਪਾਦਕਾਂ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਫਸਲ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਚੌਕਸੀ ਵਰਤਣ ਅਤੇ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਕੇ ਕੀਟਨਾਸ਼ਕਾਂ ਦਾ ਛਿੜਕਾਉ ਕਰਨ ਦਾ ਸੁਝਾਅ ਦਿੱਤਾ।