ਫ਼ਰੀਦਕੋਟ: ਇੱਥੋਂ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਅਤੇ ਉਪ ਚੇੇਅਰਮੈਨ ਅਸ਼ੋਕ ਜੈਨ ਦੇ ਅਹੁਦਾ ਸੰਭਾਲਣ ’ਤੇ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋੋਏ। ਨਵੇਂ ਚੁਣੇ ਅਹੁਦੇਦਾਰਾਂ ਨੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਹਲਕੇ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਇਸ ਮੌਕੇ ਜਸਬੀਰ ਸਿੰਘ ਜੱਸੀ, ਜੈਸ਼ਨਪ੍ਰੀਤ ਸਿੰਘ ਢਿੱਲੋਂ, ਅਜੇਪਾਲ ਸਿੰਘ ਸੰਧੂ ਪ੍ਰਧਾਨ, ਡਾ. ਜੰਗੀਰ ਸਿੰਘ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਪਵਨ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਲਿਤ ਮੋਹਨ ਗੁਪਤਾ, ਬਲਜਿੰਦਰ ਸਿੰਘ ਔਲਖ, ਡਾ. ਰੇਸ਼ਮ ਸਿੰਘ, ਗੁਰਲਾਲ ਸਿੰਘ, ਜਸਵਿੰਦਰ ਸਿੰਘ ਸਿੱਖਾਂਵਾਲਾ, ਕਰਮਜੀਤ ਸਿੰਘ ਟਹਿਣਾ, ਤੇਜਾ ਭਲਵਾਨ, ਪ੍ਰਮੋਦ ਬਾਂਸਲ, ਮਹਿੰਦਰ ਕੁਮਾਰ ਬਾਂਸਲ, ਓਮ ਪ੍ਰਕਾਸ਼, ਸੋਨੀ ਚਾਵਲਾ, ਕੇਵਲ ਕ੍ਰਿਸ਼ਨ ਅਤੇ ਲਖਵੀਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ