ਪੱਤਰ ਪ੍ਰੇਰਕ
ਮਾਨਸਾ, 2 ਫਰਵਰੀ
ਇਥੇ ਸਿਹਤ ਵਿਭਾਗ ਨੇ ਇਕ ਮ੍ਰਿਤਕ ਵਿਅਕਤੀ ਨੂੰ ਕਰੋਨਾ ਵੈਕਸੀਨ ਲਾ ਕੇ ਸਰਟੀਫਿਕੇਟ ਦਾ ਮੈਸੇਜ ਦਿੱਤਾ। ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਸੂਰਜ ਭਾਨ ਵਾਸੀ ਵਾਰਡ ਨੰਬਰ 23 ਮਾਨਸਾ ਦੀ 12 ਮਈ 2021 ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਮੌਤ ਹੋ ਗਈ ਸੀ। ਉਸ ਦੇ ਕਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਅਨੁਸਾਰ ਪਹਿਲੀ ਵੈਕਸੀਨ 20 ਅਪਰੈਲ 2021 ਨੂੰ ਲਗਾਈ ਗਈ ਹੈ ਅਤੇ ਉਕਤ ਸਰਟੀਫਿਕੇਟ ਅਨੁਸਾਰ ਦੂਸਰੀ ਵੈਕਸੀਨੇਸ਼ਨ ਉਸ ਦੀ ਮੌਤ ਤੋਂ 9 ਮਹੀਨੇ ਬਾਅਦ 30 ਜਨਵਰੀ 2022 ਨੂੰ ਲਾਈ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਵੈਕਸੀਨੇਸ਼ਨ ਸਰਟੀਫਿਕੇਟ ਦਾ ਮੈਸੇਜ ਭੇਜ ਦਿੱਤਾ ਗਿਆ।