ਫ਼ਾਜ਼ਿਲਕਾ: ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਐੱਸਡੀਐੱਮ ਫਾਜ਼ਿਲਕਾ ਕੇਸ਼ਵ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਪਾਜ਼ੇਟਿਵ ਕੇਸ ਆਉਣ ਵਾਲੇ ਖੇਤਰਾਂ ਨੂੰ ਵਰਜਿਤ ਖੇਤਰ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਾ ਕਿ ਅਮਰ ਕਲੋਨੀ, ਵੈਰੋਕੇ, ਪੰਜਕੋਸੀ, ਚੂੜੀਵਾਲਾ ਧੰਨਾ, ਨਿਹਾਲ ਖੇੜਾ, ਰਾਧਾ ਸਵਾਮੀ ਕਲੋਨੀ, ਗਾਂਧੀ ਨਗਰ ਫਾਜ਼ਿਲਕਾ, ਨਵੀਂ ਆਬਾਦੀ ਅਬੋਹਰ, ਸਰਕੂਲਰ ਰੋਡ ਅਬੋਹਰ, ਕੈਲਾਸ਼ ਨਗਰ ਫਾਜ਼ਿਲਕਾ ਅਤੇ ਬਜੀਦਪੁਰ ਕਟਿਆਂ ਵਾਲੀ ਨੂੰ ਵਰਜਿਤ ਖੇਤਰ ਐਲਾਨਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ