ਰਾਜਿੰਦਰ ਵਰਮਾ
ਭਦੌੜ, 15 ਜੂਨ
ਇਥੇ ਬੀਤੀ ਰਾਤ ਇਕ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਠੇਕੇਦਾਰ ਅਜੈਬ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਦ ਉਸ ਦੀ ਘਰਵਾਲੀ ਨੂੰ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਅਜੈਬ ਸਿੰਘ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਅਜੈਬ ਸਿੰਘ ਮੰਡੀਆਂ ਵਿੱਚ ਠੇਕੇਦਾਰ ਸੀ। ਉਸ ਦਾ ਪੁੱਤ ਕੈਨੇਡਾ ਤੇ ਦੋ ਧੀਆਂ ਆਸਟਰੇਲੀਆ ਹਨ। ਘਰ ਵਿੱਚ ਪਤੀ ਪਤਨੀ ਰਹਿੰਦੇ ਸਨ।