ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰੀ ਕਮੇਟੀਆਂ ਬਣਾਉਣ ਲਈ ਹਲਕਾਵਾਰ ਨਿਗਰਾਨ ਲਾਉਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਅਬਜ਼ਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਮਿੱਡੂਖੇੜਾ ਸਹਾਇਕ ਨਿਗਰਾਨ ਜ਼ਿਲ੍ਹਾ ਫਰੀਦਕੋਟ ਅਤੇ ਰਾਜ ਸਿੰਘ ਡਿੱਬੀਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਾਇਕ ਨਿਗਰਾਨ ਹੋਣਗੇ। ਨਿਗਰਾਨਾਂ ਦੀ ਸੂਚੀ ਅਨੁਸਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੰਜੀਵ ਸੋਰੀ ਹਲਕਾ ਬਰਨਾਲਾ, ਕੁਲਵੰਤ ਸਿੰਘ ਕੀਤੂ ਅਤੇ ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਪ੍ਰੇਮ ਕੁਮਾਰ ਅਰੋੜਾ ਤੇ ਬਲਜੀਤ ਸਿੰਘ ਬੀੜਬਹਿਮਣ ਹਲਕਾ ਬਠਿੰਡਾ (ਸ਼ਹਿਰੀ), ਇਕਬਾਲ ਸਿੰਘ ਬੱਬਲੀ ਢਿੱਲੋਂ ਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਅਵਤਾਰ ਸਿੰਘ ਤੇ ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਪ੍ਰਕਾਸ਼ ਸਿੰਘ ਭੱਟੀ ਤੇ ਬਲਕਾਰ ਸਿੰਘ ਬਰਾੜ ਹਲਕਾ ਮੌੜ, ਸਤੀਸ਼ ਗਰੋਵਰ ਤੇ ਗੁਰਮੇਲ ਸਿੰਘ ਸੰਧੂ ਹਲਕਾ ਫਰੀਦਕੋਟ, ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ ਹਲਕਾ ਜੈਤੋਂ, ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ ਤੇ ਜੰਗੀਰ ਸਿੰਘ ਹਲਕਾ ਜਲਾਲਾਬਾਦ, ਸਤਿੰਦਰਜੀਤ ਸਿੰਘ ਮੰਟਾ, ਗੁਰਦੇਵ ਸਿੰਘ ਤੇ ਗੁਰਵੇਦ ਸਿੰਘ ਹਲਕਾ ਫਾਜ਼ਿਲਕਾ, ਜੋਗਿੰਦਰ ਸਿੰਘ ਜਿੰਦੂ ਅਤੇ ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ ਤੇ ਚਮਕੌਰ ਸਿੰਘ ਟਿੱਬੀ ਕਲਾਂ ਹਲਕਾ ਫਿਰੋਜ਼ਪੁਰ ਦਿਹਾਤੀ, ਗੁਰਬਾਜ਼ ਸਿੰਘ ਸਿੰਘ ਅਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਮੋਹਿਤ ਗੁਪਤਾ, ਜਗਸੀਰ ਸਿੰਘ ਕਲਿਆਣ ਅਤੇ ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ ਤੇ ਖਾਨਮੁੱਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ, ਬਾਲਕ੍ਰਿਸ਼ਨ ਬਾਲੀ, ਰੱਬਦੀਪ ਸਿੰਘ ਸੰਘਾ ਤੇ ਗਵਰਧਨ ਲਾਲ ਪੋਪਲੀ ਹਲਕਾ ਮੋਗਾ ਤੇ ਹਰਪਾਲ ਸਿੰਘ ਬੇਦੀ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾਵਾਰ ਅਬਜ਼ਰਵਰ ਹੋਣਗੇ।