ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਤਿੰਨ ਨਗਰ ਕੌਂਸਲਾਂ ਵਿੱਚੋਂ ਮੁਕਤਸਰ ਤੇ ਮਲੋਟ ਵਿੱਚ ਕਾਂਗਰਸ ਨੇ ਮਸਾਂ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਗਿਦੜਬਾਹਾ ’ਚ ਅਕਾਲੀ ਦਲ ਵੱਲੋਂ ਬਾਈਕਾਟ ਕਰਨ ਕਰਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਮੁਕਤਸਰ ਦੀਆਂ 31 ਸੀਟਾਂ ਵਿੱਚੋਂ 17, ਮਲੋਟ ਦੀਆਂ 27 ਵਿਚੋਂ 14 ਅਤੇ ਗਿੱਦੜਬਾਹਾ ਦੀਆਂ 19 ਵਿਚੋਂ 18 ਸੀਟਾਂ ਉਪਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹਾਸਲ ਹੋਈ ਹੈ। ਕਾਂਗਰਸ ਪਾਰਟੀ ਨੂੰ ਜ਼ਿਲ੍ਹੇ ਦੀਆਂ ਕੁੱਲ 77 ਸੀਟਾਂ ਵਿੱਚੋਂ 49 ਸੀਟਾਂ ਉਪਰ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਵਿਰੋਧੀ ਧਿਰ ਅਕਾਲੀ ਦਲ ਨੂੰ 19 ਸੀਟਾਂ ਪ੍ਰਾਪਤ ਹੋ ਸਕੀਆਂ।