ਟੱਲੇਵਾਲ: ਕਾਂਗਰਸ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਚੁੱਕੀ ਹੈ। ਹੁਣ ਅਸਤੀਫ਼ਿਆਂ ਦੀ ਖੇਡ ਰਾਹੀਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪਿੰਡ ਰਾਮਗੜ੍ਹ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਕੀਤਾ। ਉਨ੍ਹਾਂ ਕਾਂਗਰਸ ’ਤੇ ਵਾਅਦਾਖਿਲਾਫ਼ੀ ਦੇ ਵੀ ਦੋਸ਼ ਲਾਏ। ਇਸ ਮੌਕੇ ਮਨਜੀਤ ਸਿੰਘ ਰਾਮਗੜ੍ਹ ਆਈ ਵਿੰਗ ਸਰਕਲ ਪ੍ਰਧਾਨ, ਸਿਕੰਦਰ ਸਿੰਘ ਰੂਪੀ, ਸਮਸ਼ੇਰ ਸਿੰਘ ਭੋਲਾ ਤੇ ਗੁਰਮੀਤ ਸਿੰਘ ਗੀਤਾ ਹਾਜ਼ਰ ਸਨ। -ਪੱਤਰ ਪ੍ਰੇਰਕ