ਭਾਰਤ ਭੂਸ਼ਣ ਆਜ਼ਾਦ
ਕੋਟਕਪੂਰਾ 18 ਫਰਵਰੀ
ਇਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਇਕਜੁਟ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਲੀਆਂ ਤੇ ਆਪ ਨੇ ਗਰੀਬਾਂ ਦੀ ਸਾਰ ਨਹੀਂ ਲਈ। ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸੀ ਬਾਗੋ ਬਾਗ ਦਿਖੇ।
ਕੋਟਕਪੂਰਾ ਵਿਧਾਨ ਸਭਾ ਹਲਕੇ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈਪਾਲ ਸਿੰਘ ਸੰਧੂ ਵੱਲੋਂ ਅੱਜ ਸਵੇਰੇ ਅਨਾਜ ਮੰਡੀ ਵਿਖੇ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪੋ-ਆਪਣੇ ਟਰੈਕਟਰ-ਟਰਾਲੀ, ਗੱਡੀਆਂ, ਮੋਟਰ ਸਾਈਕਲ ਲੈ ਕੇ ਪਹੁੰਚੇ। ਵੱਡੀ ਗਿਣਤੀ ਵਿਚ ਗੱਡੀਆਂ ਦਾ ਕਾਫਲਾ ਕੋਟਕਪੂਰੇ ਤੋਂ ਵਾਂਦਰ ਜਟਾਣਾ, ਚੱਕ ਕਲਿਆਣ, ਫਿੱਡੇ ਕਲਾਂ, ਡੱਗੋ ਰੋਮਾਣਾ, ਰੱਤੀ ਰੋੜੀ, ਮਚਾਕੀ ਮੱਲ ਸਿੰਘ, ਜਲਾਲੇਆਣਾ, ਸੰਧਵਾਂ, ਸਿੱਖਾਂਵਾਲਾ, ਨੱਥੇਵਾਲਾ ਪੁਰਾਣਾ, ਨਵਾਂ, ਸਿਰਸੜੀ, ਕੋਟਸੁਖੀਆ, ਢੁੱਡੀ, ਮੰਡਵਾਲਾ, ਚੰਦਬਾਜਾ ਹੁੰਦਾ ਹੋਇਆ ਮੁੜ ਕੋਟਕਪੂਰੇ ਸਮਾਪਤ ਹੋਇਆ। ਅਜੈਪਾਲ ਸੰਧੂ ਨੇ ਆਖਿਆ ਕਿ ਉਹ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਵੋਟ ਮੰਗ ਰਹੇ ਹਨ।