ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 17 ਅਪਰੈਲ
ਨਗਰ ਪੰਚਾਇਤ ਭਗਤਾ ਭਾਈ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਸਿੱਧੂ ਨੂੰ ਪ੍ਰਧਾਨ ਤੇ ਸੁਨੀਤਾ ਰਾਣੀ ਕਟਾਰੀਆ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ‘ਚ ਕੌਂਸਲਰ ਬੂਟਾ ਸਿੰਘ ਸਿੱਧੂ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਘਾਰੂ, ਜਸਵਿੰਦਰ ਸਿੰਘ ਪੱਪੂ, ਸੁਨੀਤਾ ਰਾਣੀ ਕਟਾਰੀਆ, ਅਮਰਜੀਤ ਕੌਰ, ਗੁਰਮੀਤ ਸਿੰਘ ਤੇ ਅਮਰਜੀਤ ਕੌਰ ਹਾਜ਼ਰ ਸਨ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੂਟਾ ਸਿੱਧੂ ਤੇ ਸੁਨੀਤਾ ਰਾਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਸਬਾ ਭਗਤਾ ਭਾਈ ਦਾ ਸੁੰਦਰੀਕਰਨ ਕਰਨ ਦੇ ਨਾਲ-ਨਾਲ ਅਧੂਰੇ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ, ਜੋਰਾ ਸਿੰਘ ਬਰਾੜ, ਜਗਜੀਤ ਬਰਾੜ, ਇੰਦਰਜੀਤ ਭੋਡੀਪੁਰਾ, ਹਰਜਿੰਦਰ ਸਿੰਘ, ਸੁਰਿੰਦਰ ਕੁੱਕੂ ਹਾਜ਼ਰ ਸਨ।