ਰਵਿੰਦਰ ਰਵੀ
ਬਰਨਾਲਾ, 1 ਫਰਵਰੀ
ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ ਸ਼ਹਿਰ ਦੇ 31 ਵਾਰਡਾਂ ’ਚੋਂ 27 ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਅੱਜ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਪ੍ਰੈੱਸ ਕਾਰਨਫਰੰਸ ਦੌਰਾਨ ਦੱਸਿਆ ਕਿ 4 ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਵਾਰਡ ਨੰਬਰ 15 ਤੋਂ ਕਾਂਗਰਸ ਦੀ ਉਮੀਦਵਾਰ ਸਰਲਾ ਦੇਵੀ ਦਾ ਚੋਣ ਪ੍ਰਚਾਰ ਵਾਰਡ ਵਾਸੀਆਂ ਖੁਦ ਸੰਭਾਲਿਆ ਹੋਇਆ ਹੈ। ਕਾਂਗਰਸ ਵੱਲੋਂ ਵਾਰਡ ਨੰਬਰ 4 ਤੋਂ ਧਰਮਿੰਦਰ ਸੈਂਟੀ, 5 ਤੋਂ ਸੁਖਜੀਤ ਕੌਰ ਸੁੱਖੀ, 6 ਤੋਂ ਪਰਮਜੀਤ ਸਿੰਘ ਜੋਂਟੀ ਮਾਨ, 7 ਤੋਂ ਮਨਜੀਤ ਕੌਰ, 8 ਤੋਂ ਮਹੇਸ਼ ਲੋਟਾ, 9 ਤੋਂ ਪ੍ਰਕਾਸ਼ ਕੌਰ ਪੱਖੋਂ, 10 ਤੋਂ ਰਾਜੂ ਚਧੌਰੀ, 11 ਤੋਂ ਦੀਪਿਕਾ ਸ਼ਰਮਾ, 12 ਤੋਂ ਗੁਰਚਰਨ ਸਿੰਘ ਪੱਪੂ, 13 ਤੋਂ ਰਣਦੀਪ ਕੌਰ ਬਰਾੜ ,14 ਤੋਂ ਵਿਨੋਦ ਕੁਮਾਰ ਚੋਬਰ, 16 ਤੋਂ ਗਿਆਨ ਚੰਦ, 17 ਤੋਂ ਸਬਾਨਾ, 18 ਤੋਂ ਧਰਮਿੰਦਰ ਸਿੰਘ, 19 ਤੋਂ ਰਾਣੀ ਕੌਰ, 20 ਤੋਂ ਸ਼ਰਨਜੀਤ ਲਾਡੀ , 21 ਤੋਂ ਰੇਣੂ ਰਾਣੀ , 22 ਤੋਂ ਜਗਜੀਤ ਸਿੰਘ, 23 ਤੋਂ ਗੁਰਪ੍ਰੀਤ ਸਿੰਘ, 24 ਤੋਂ ਗੁਰਜੀਤ ਸਿੰਘ, 25 ਤੋਂ ਸੁਖਵਿੰਦਰ ਕੌਰ ਸ਼ੀਤਲ, 27 ਤੋਂ ਮੀਨੂੰ ਬਾਂਸਲ, 28 ਤੋਂ ਅਜੈ ਕੁਮਾਰ , 29 ਤੋਂ ਹਰਬਖ਼ਸ ਸਿੰਘ ਗਨੀ, 30 ਤੋਂ ਬਲਜੀਤ ਕੌਰ ਅਤੇ 31 ਨੰਬਰ ਵਾਰਡ ਤੋਂ ਦੀਪ ਮਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ।