ਪੱਤਰ ਪ੍ਰੇਰਕ
ਮਾਨਸਾ, 3 ਮਈ
ਕ੍ਰਾਂਤੀਕਾਰੀ ਸੱਭਿਆਚਾਰਕ ਮੰਚ (ਕਸਮ) ਵੱਲੋਂ ਦੋ ਰੋਜ਼ਾ ਕੁੱਲ ਹਿੰਦ ਸੰਮੇਲਨ ਕਰਵਾਇਆ ਗਿਆ, ਜਿਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਵੱਲੋਂ ਲਾਲ ਝੰਡਾ ਲਹਿਰਾਕੇ ਸੰਮੇਲਨ ਦਾ ਉਦਘਾਟਨ ਕੀਤਾ। ਇਸ ਸੰਮੇਲਨ ਵਿੱਚ ਉੜੀਸਾ, ਕੇਰਲਾ, ਦਿੱਲੀ, ਹਰਿਆਣਾ, ਛਤੀਸਗੜ੍ਹ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ 10 ਰਾਜਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ। ਸੰਮੇਲਨ ਦੌਰਾਨ ਫਾਸ਼ੀਵਾਦੀ ਸਭਿਆਚਾਰ ਦਾ ਮੁਕਾਬਲਾ ਕਰਨ ਲਈ, ਸ਼ਹੀਦ ਭਗਤ ਸਿੰਘ, ਅਸ਼ਫਾਕ ਉੱਲਾ,ਰਾਮ ਪ੍ਰਸਾਦ ਬਿਸਮਿਲ ਦੀ ਸਾਂਝੀ ਵਿਰਾਸਤ ਦਾ ਪਰਚਮ ਹੋਰ ਉੱਚਾ ਲਹਿਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ।