ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਨਸ਼ਾ ਮੁੁਕਤ ਭਾਰਤ ਅਭਿਆਨ ਤਹਿਤ ਵਿਦਿਆਰਥੀਆਂ ਦੇ ਕਲੱਸਟਰ ਪੱਧਰੀ ਭਾਸ਼ਣ, ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁੁਕਾਬਲੇ ਕਰਵਾਏ ਗਏ। ਇਸ ਵਿੱਚ 10 ਸਕੂਲਾਂ ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਭਾਸ਼ਣ ਮੁੁਕਾਬਲੇ ਵਿੱਚ ਯਸ਼ਿਕਾ ਨੇ ਪਹਿਲਾ, ਮਹਿਰੂਨ ਨਿਸ਼ਾ ਨੇ ਦੂਜਾ, ਜਸਨੂਰ ਸਿੰਘ ਨੇ ਤੀਜਾ, ਲੇਖ ਮੁੁਕਾਬਲੇ ਵਿੱਚ ਪਵਿੱਤਰ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ, ਪ੍ਰਭਜੀਤ ਕੌਰ ਨੇ ਤੀਜਾ, ਪੋਸਟਰ ਮੇਕਿੰਗ ਮੁੁਕਾਬਲੇ ਵਿੱਚ ਮਹਿਕਦੀਪ ਸਿੰਘ ਨੇ ਪਹਿਲਾ, ਆਕਾਸ਼ਦੀਪ ਸਿੰਘ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਹਾਸਲ ਕੀਤਾ।
ਸਕੂਲ ਵੱਲੋਂ ਜੇਤੂ ਬੱਚੇ ਸਨਮਾਨੇ ਗਏ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਮੰਚ ਸੰਚਾਲਨ ਅਰਪਨਾ ਕੌਸ਼ਲ ਨੇ ਕੀਤਾ। ਇਸ ਮੌਕੇ ਕੁੁਲਵਿੰਦਰ ਸਿੰਘ ਕਟਾਰੀਆ, ਗੁੁਰਪਾਲ ਸਿੰਘ, ਵੀਰਜੀਤ ਕੌਰ, ਰਵਿੰਦਰ ਸਿੰਘ, ਅਮਨਦੀਪ ਸਿੰਘ, ਮੀਨਾਕਸ਼ੀ ਧਵਨ, ਰਮਨਦੀਪ ਸ਼ਰਮਾ ਨੇ ਸਹਿਯੋਗ ਦਿੱਤਾ।
ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਪੰਜਾਬ ਦੁਆਰਾ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਜਾ ਰਹੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸ਼ਹੀਦ ਹਵਾਲਦਾਰ ਧਰਮਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਧੂਰਕੋਟ ਕਲੱਸਟਰ/ਬਲਾਕ ਪੱਧਰ ’ਤੇ ਜੇਤੂ ਰਿਹਾ। ਰਾਮਪੁਰਾ ਮੰਡੀ ਵਿੱਚ ਨਸ਼ਿਆਂ ਵਿਰੁੱਧ ਕਰਵਾਏ ਜਾਗਰੂਕਤਾ ਵਿਸ਼ੇ ’ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸੁਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕਰ ਕੇ ਉਹ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹੁੰਚ ਗਈ ਹੈ। ਇਸ ਪ੍ਰਾਪਤੀ ਤੇ ਜੇਤੂ ਵਿਦਿਆਰਥਣ ਅਤੇ ਉਸਦੇ ਗਾਈਡ ਅਧਿਆਪਕ ਗੁਰਵਿੰਦਰ ਸਿੰਘ ਸਿੱਧੂ ਨੂੰ ਪ੍ਰਿੰਸੀਪਲ ਦਲਜੀਤ ਸਿੰਘ ਅਤੇ ਬਲਾਕ ਨੋਡਲ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ।