ਰਵਿੰਦਰ ਰਵੀ
ਬਰਨਾਲਾ, 20 ਮਈ
ਵਾਈ. ਐੱਸ ਪਬਲਿਕ ਸਕੂਲ ਵਿੱਚ ‘ਟਾਈ’ ਵਪਾਰ ਯੋਜਨਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਚੋਟੀ ਦੀਆਂ 12 ਟੀਮਾਂ ਨੇ ਭਾਗ ਲਿਆ। ਵਾਈ. ਐੱਸ. ਪਬਲਿਕ ਸਕੂਲ ਹੰਡਿਆਇਆ ਦੀ ਹੋਣਹਾਰ ਵਿਦਿਆਰਥਣ ਸਮਾਇਰਾ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ‘ਸਿਲਾਈ ਹੱਲਾਂ’ ਤੇ ਆਪਣੀ ਕਾਰੋਬਾਰੀ ਯੋਜਨਾ ਦੀ ਪੇਸ਼ਕਾਰੀ ਕੀਤੀ। ਜਾਣਕਾਰੀ ਮੁਤਾਬਿਕ ਖੇਤੀਬਾੜੀ ਅਤੇ ਪਾਲਤੂ ਪਸ਼ੂਆਂ ਨਾਲ ਸਬੰਧਿਤ ਅਤੇ ਕਈ ਹੋਰ ਨਵੀਨਤਮ ਵਿਸ਼ੇ ਇਨ੍ਹਾਂ ਵਪਾਰਕ ਯੋਜਨਾਵਾਂ ਵਿੱਚ ਸ਼ਾਮਲ ਕੀਤੇ ਗਏ ਹਨ। ‘ਟਾਈ’ ਚੰਡੀਗੜ੍ਹ ਦੇ ਅਭੈ ਗੋਇਲ ਕੋ-ਚੇਅਰਮੈਨ ਅਭੈ ਗੋਇਲ ਅਤੇ ਗੌਰਵ ਵਸ਼ਿਸ਼ਟ ਨੇ ਆਪਣੀ ਕਾਮਯਾਬੀ ਦੀ ਕਹਾਣੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਜੱਜਾਂ ਦੀ ਭੂਮਿਕਾ ਹਿਤੇਸ਼ ਕੁਮਾਰ ਗੁਲਾਟੀ ਫਾਊਂਡਰ ਡਾਇਵਰਸਿਟੀ ਏਸ ਬਿਜ਼ਨਸ਼ ਕੰਸਲਟਿੰਗ ਅਤੇ ਮਨੀਸ਼ ਵਰਮਾ ਫਾਊਂਡਰ ਐਮ.ਡੀ. ਪ੍ਰੋਵੇਨ ਵੈਂਚਰਸ ਪ੍ਰਾਈਵੇਟ ਲਿਮਟਿਡ ਨੇ ਅਦਾ ਕੀਤੀ। ਇਸ ਦੌਰਾਨ ਵਾਈ.ਐੱਸ. ਕਾਲਜ ਦੇ ਹੈੱਡ ਵਿਨੋਦ ਵਰਮਾ ਨੇ ਵਿਦਿਆਰਥੀਆਂ ਨੂੰ ਗਿਆਰਵੀਂ ਤੋਂ ਸ਼ੁਰੂ ਹੋਣ ਜਾ ਰਹੀ ਉੱਚ ਵਿੱਦਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।